ਨਵੀਂ ਦਿੱਲੀ, 20 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇਰਾਕ ’ਚ 2014 ’ਚ ਅਗਵਾ ਹੋਏ 39 ਭਾਰਤੀ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਕੀਤੀ। ਉਨ੍ਹਾਂ ਨੇ ਦਸਿਆ ਕਿ 38 ਲੋਕਾਂ ਦਾ ਡੀ.ਐਨ.ਏ. ਮੈਚ ਹੋ ਗਿਆ ਹੈ।ਮਾਰੇ ਗਏ 39 ਵਿੱਚੋਂ 27 ਪੰਜਾਬੀ ਹਨ। ਲਾਸ਼ਾਂ ਦੇ ਢੇਰ ‘ਚੋਂ ਭਾਰਤੀਆਂ ਦੀ ਲਾਸ਼ਾਂ ਨੂੰ ਲਭਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਰੇ ਜਾਣ ਦਾ ਪਤਾ ਲਗਾ। ਵਿਦੇਸ਼ ਮੰਤਰੀ ਨੇ ਦਸਿਆ ਕਿ ਇਨ੍ਹਾਂ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਅੰਮ੍ਰਿਤਸਰ ਏਅਰਪੋਰਟ ਲਿਆਂਦਾ ਜਾਵੇਗਾ।