ਲੱਚਰ ਗਾਇਕੀ ਖਿਲਾਫ਼ ਜ਼ੋਰ ਫੜਦੀ ਮੁਹਿੰਮ

ਪੰਜਾਬ ਵਿੱਚ ਲੱਚਰ ਗਾਇਕੀ ਖਿਲਾਫ ਚੱਲ ਰਹੀ ਲੋਕ ਮੁਹਿੰਮ ਹੌਲੀ-ਹੌਲੀ ਜ਼ੋਰ ਫੜਦੀ ਜਾ ਰਹੀ ਹੈ। ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਇਸ ਲਹਿਰ ਦਾ ਹਿੱਸਾ ਬਣ ਰਹੇ ਹਨ। ਲੱਚਰ ਪੰਜਾਬੀ ਗਾਇਕੀ ਨੇ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ। ਇਸ ਕਾਰਨ ਪੈਦਾ ਹੋਇਆ ਸਭਿਆਚਾਰਕ ਪ੍ਰਦੂਸ਼ਣ ਪੰਜਾਬ ਲਈ ਬੇਹ¤ਦ ਘਾਤਕ ਹੈ। ਪੰਜਾਬ ਦੇ ਕੁੱਝ ਗਾਇਕ ਬੇਲੋੜੇ ਅਸ਼ਲੀਲ, ਗੈਰ ਅਸਭਿਅਕ, ਨਸ਼ਿਆਂ ਅਤੇ ਹੱਥਿਆਰਾਂ ਦੇ ਗੁਣ ਗਾਉਣ ਵਾਲੇ ਗਾਣੇ ਗਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਸਭਿਅਕ ਸਮਾਜ ਵਿੱਚ ਇਸ ਤਰ੍ਹਾਂ ਦੀ ਗਾਇਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਗਾਇਕਾਂ ਅਤੇ ਮਿਊਜ਼ਕ ਕੰਪਨੀਆਂ ਦੇ ਆਪਣੇ ਵਪਾਰਕ ਹਿੱਤ ਹਨ। ਆਪਣੇ ਇਨ੍ਹਾਂ ਵਪਾਰਕ ਹਿੱਤਾਂ ਲਈ ਹੀ ਉਹ ਸਮਾਜ ਵਿੱਚ ਅਸ਼ਲੀਲਤਾ ਅਤੇ ਹੋਰ ਮਾੜੀਆਂ ਰੁੱਚੀਆਂ ਨੂੰ ਪ੍ਰਫੁੱਲਤ ਕਰਨ ’ਚ ਲੱਗੇ ਹੋਏ ਹਨ। ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਚਿੰਤਤ ਧਿਰਾਂ ਵੱਲੋਂ ਪੰਜਾਬੀ ਬੋਲੀ ਦੇ ਵਿਕਾਸ ਅਤੇ ਲੱਚਰ ਗਾਇਕੀ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਇਸ ਪੱਖ ਤੋਂ ਬੇਹ¤ਦ ਅਹਿਮ ਹੈ। ਇਸ ਮੁਹਿੰਮ ਨੂੰ ਲੋਕਾਂ ਦੇ ਵੱਡੇ ਹਿੱਸੇ ਵੱਲੋਂ ਹੁੰਗਾਰਾ ਵੀ ਮਿਲ ਰਿਹਾ ਹੈ। ਨਸ਼ਿਆਂ ਤੇ ਹਥਿਆਰਾਂ ਦੇ ਗੀਤ ਗਾਉਣ ਵਾਲੇ ਗਾਇਕਾਂ ਲਈ ਤਾਂ ਪੂਰੀ ਤਰ੍ਹਾਂ ਮੁਸ਼ਕਿਲ ਵਾਲੇ ਹਾਲਾਤ ਬਣਦੇ ਜਾ ਰਹੇ ਹਨ। ਲੋਕਾਂ ਵੱਲੋਂ ਲਾਮਬੰਦੀ ਕਰਕੇ ਅਜਿਹੇ ਗੀਤ ਗਾਉਣ ਵਾਲੇ ਗਿੱਪੀ ਗਰੇਵਾਲ ਦੇ ਪ੍ਰੋਗਰਾਮ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ ਇਸ ਸਬੰਧ ਵਿੱਚ ਇਕ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਸਿਵਲ ਪ੍ਰਸ਼ਾਸਨ ਅਤੇ ਰੈ¤ਡ ਕਰਾਸ ਵੱਲੋਂ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ (ਬ) ਤੇ ਹੋਰ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਧਰਨਾ ਦਿੱਤਾ ਗਿਆ। ਜਥੇਬੰਦੀਆਂ ਦਾ ਕਹਿਣਾ ਹੈ ਕਿ ਨਾਈਟ ਵਿੱਚ ਬੁਲਾਏ ਗਏ ਗਾਇਕ ਦਾ ਪਿਛੋਕੜ ਅਸ਼ਲੀਲਤਾ, ਔਰਤ ਵਿਰੋਧੀ, ਭੜਕਾਊ, ਹਥਿਆਰਾਂ ਤੇ ਨਸ਼ਿਆਂ ਦੀ ਨੁਮਾਇਸ਼ ਦਾ ਖੁੱਲ੍ਹੇਆਮ ਪ੍ਰਚਾਰ ਕਰਨ ਵਾਲਾ ਹੈ। ਅਜਿਹੇ ਕਲਾਕਰਾਂ ਦੀ ਬਦੌਲਤ ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਦੀ ਦਲਦਲ ’ਚ ਫਸ ਚੁੱਕੀ ਹੈ। ਫੁਕਰਾਪੰਥੀ ਕਲਚਰ ਕਾਰਨ ਗੈਂਗਸਟਰਵਾਦ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁ¤ਕੀ ਹੈ ਤੇ ਔਰਤਾਂ ਉ¤ਪਰ ਜ਼ਬਰ-ਜ਼ੁਲਮ ਸਾਰੇ ਹ¤ਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਵਿ¤ਚ ਸਲਾਨਾ ਫੈਸਟ ਝਨਕਾਰ ਦੇ ਤਹਿਤ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਦੀ ਸਟਾਰ ਨਾਈਟ ਵਿਵਾਦਾਂ ਵਿੱਚ ਰਹੀ।।ਇ¤ਕ ਪਾਸੇ ਪੰਜਾਬੀ ਗਾਇਕ ਨੇ ਆਪਣੀ ਪੇਸ਼ਕਾਰੀ ਦਿੱਤੀ ਜਾ ਰਹੀ ਸੀ ਤਾਂ ਦੂਜੇ ਪਾਸੇ ਲ¤ਚਰ ਗਾਣਿਆਂ ਦੇ ਖਿਲਾਫ ਪੰਜਾਬੀ ਬੋਲੀ ਦੇ ਪਹਿਰੇਦਾਰ ਪ੍ਰੋਫੈਸਰ ਡਾ. ਪੰਡਿਤ ਰਾਓ ਦੀ ਅਗਵਾਈ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ। ਮਾਮਲੇ ਨੂੰ ਵੱਧਦਾ ਦੇਖਕੇ ਪੁਲਿਸ ਨੇ ਵੀ 10 ਮਿੰਟ ਪਹਿਲਾਂ ਹੀ ਮੂਸੇਵਾਲੇ ਦਾ ਪ੍ਰੋਗਰਾਮ ਬੰਦ ਕਰਵਾਂ ਦਿ¤ਤਾ। ਇਸ ਤਰ੍ਹਾਂ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਆਮ ਲੋਕਾਂ, ਬੁੱਧੀਜੀਵੀਆਂ, ਨੌਜਵਾਨਾਂ ਖਾਸ ਤੌਰ ’ਤੇ ਔਰਤਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਅਸਭਿਆਚਾਰਕ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend