ਨਵੀਂ ਦਿਲੀ- ਪੰਜਾਬ ਕਾਂਗਰਸ ਦੇ ਨੇਤਾ ਅਤੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ 2019 ‘ਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਪਾਰਟੀ ਫਿਰ ਵਾਪਸ ਸਤਾ ‘ਚ ਆਏਗੀ।ਸ. ਸਿਧੂ ਨੇ ਕਿਹਾ ਕਿ ਯਕੀਨ ਹੈ ਕਿ ਰਾਹੁਲ ਕਿਲੇ ‘ਤੇ ਝੰਡਾ ਲਹਿਰਾਉਣਗੇ। ਦਿਲੀ ‘ਚ ਚਲ ਰਹੇ ਕਾਂਗਰਸ ਦੇ 84ਵੇਂ ਸੰਮੇਲਨ ‘ਤੇ ਰਾਹੁਲ ਦੀ ਤਾਰੀਫ ਕਰਦੇ ਹੋਏ ਸਿਧੂ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਬਾਂਸ ਦੀ ਤਰ੍ਹਾਂ ਲੰਬੇ ਹਨ ਪਰ ਅੰਦਰੋਂ ਖੋਖਲੇ ਹਨ, ਉਥੇ ਹੀ ਸਾਡੇ ਰਾਹੁਲ ਭਾਈ ਗੰਨੇ ਦੀ ਤਰ੍ਹਾਂ ਅੰਦਰ-ਬਾਹਰੋਂ ਮਿਠੂ-ਮਿਠੂ ਹਨ। ਕਾਂਗਰਸ ਨੂੰ ਪੂਰਬੀ-ਉਤਰੀ ਰਾਜਾਂ ‘ਚ ਮਿਲੀ ਹਾਰ ‘ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਕਿਸੇ ਨੇਤਾ ਕਾਰਨ ਹਾਰੀ ਨਾ ਕਿ ਸ੍ਰੀ ਰਾਹੁਲ ਗਾਂਧੀ ਇਸ ਦਾ ਕਾਰਨ ਹੈ। ਸਿਧੂ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰਾਹੁਲ ਵਲ ਇਸ਼ਾਰਾ ਕਰਦੇ ਹੋਏ ਕਿਹਾ, ਤੁਸੀਂ ਤਾਂ ਸਿਕੰਦਰ ਹੋ, ਤੁਸੀਂ ਸ਼ੇਰਾਂ ਦੇ ਸ਼ੇਰ ਬਬਰ ਸ਼ੇਰ ਹੋ, ਤੁਸੀਂ ਕਦੇ ਐਕਸ ਨਹੀਂ ਹੁੰਦੇ, ਰਾਹੁਲ ਮਤਲਬ ਵਰਕਰ।