ਹੈਦਰਾਬਾਦ, 9 ਫਰਵਰੀ (ਪੀ.ਟੀ.)-ਬੈਂਕ ਯੂਨੀਅਨਾਂ ਦੇ ਸਾਂਝੇ ਫੋਰਮ ਵੱਲੋਂ ਦੋ-ਦਿਨਾ ਰਾਸ਼ਟਰੀਵਿਆਪੀ ਆਲ ਇੰਡੀਆ ਬੈਂਕ ਹੜਤਾਲ ਦੇ ਦਿੱਤੇ ਸੱਦੇ ਦੇ ਹਿੱਸੇ ਵਜੋਂ ਭਾਰਤੀ ਸਟੇਟ ਬੈਂਕ ਅਤੇ ਹੈਦਰਾਬਾਦ ਸਟੇਟ ਬੈਂਕ ਦੀ ਮੁੱਖ ਸ਼ਾਖਾ ਵੱਲੋਂ ਕ੍ਰਮਵਾਰ ਕੱਲ੍ਹ ਤੇ ਪਰਸੋਂ ਨੂੰ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਬੈਂਕਿੰਗ ਖੇਤਰ ਵਿਚ ਤਨਖਾਹਾਂ ਵਿੱਚ ਤੁਰੰਤ ਸੋਧ ਅਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਬੈਂਕ ਸੁਧਾਰਾਂ ਦੇ ਵਿਰੋਧ ਵਿੱਚ ਸਰਕਾਰੀ ਖੇਤਰ, ਨਿੱਜੀ ਖੇਤਰ ਅਤੇ ਵਿਦੇਸ਼ੀ ਬੈਂਕਾਂ ਦੇ ਮੁਲਾਜ਼ਮਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਬੈਂਕ ਯੂਨੀਅਨਾਂ ਸਰਕਾਰ ਦੇ ਬੈਂਕਾਂ ਦੇ ਨਿੱਜੀਕਰਨ ਅਤੇ ਬੈਂਕਾਂ ਨੂੰ ਆਪਿਸ ਵਿੱਚ ਮਿਲਾਉਣ ਦਾ ਵਿਰੋਧ ਕਰ ਰਹੇ ਹਨ।



