ਨਵੀਂ ਦਿਲੀ- ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇੱਥੇ ਕਾਂਗਰਸ ਦੇ ਦੋ ਰੋਜ਼ਾ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਭਰੋਸਾ ਦਿੱਤਾ ਹੈ ਕਿ ਪਾਰਟੀ ਬਜ਼ੁਰਗ ਨੇਤਾਵਾਂ ਨੂੰ ਨਾਲ ਲੈ ਕੇ ਚੱਲੇਗੀ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਇੰਨੀਂ ਦਿਨੀਂ ਵੰਡਣ ਦਾ ਕੰਮ ਚਲ ਰਿਹਾ ਹੈ।ਇਕ ਵਿਅਕਤੀ ਨੂੰ ਦੂਜੇ ਵਿਅਕਤੀ ਨਾਲ ਲੜਾਇਆ ਜਾ ਰਿਹਾ ਹੈ। ਦੇਸ਼ ‘ਚ ਗੁਸਾ ਫੈਲਾਇਆ ਜਾ ਰਿਹਾ ਹੈ ਪਰ ਇਸ ਦਾ ਮੁਕਾਬਲਾ ਕਾਂਗਰਸ ਹੀ ਕਰ ਸਕਦੀ ਹੈ। ਦਿਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਦੇਸ਼ ਭਰ ਤੋਂ ਆਏ ਕਾਂਗਰਸੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,‘‘ਇਹ ਜੋ ਹਥ ਦਾ ਨਿਸ਼ਾਨ ਹੈ, ਇਹੀ ਦੇਸ਼ ਨੂੰ ਜੋੜਨ ਅਤੇ ਅਗੇ ਲਿਜਾਉਣ ਦਾ ਕੰਮ ਕਰ ਸਕਦਾ ਹੈ।’’ ਪ੍ਰਧਾਨ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਹੋਏ ਸੰਮੇਲਨ ’ਚ ਬੋਲੇ ਸਨ।