May 26, 2026 6:27 pm

ਸਮਰਾਲਾ ਪੁਲਿਸ ਵੱਲੋਂ ਹੈਰੋਇਨ ਸਮੇਤ 3 ਕਾਬੂ

ਸਮਰਾਲਾ, 16 ਮਾਰਚ (ਕਮਲਜੀਤ)- ਪੁਲਿਸ ਜਿਲਾ ਖੰਨਾ ਦੇ ਐਸ ਐਸ ਪੀ ਨਵਜੋਤ ਸਿੰਘ ਮਾਹਲ ਵੱਲੋ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸਬ ਡਵੀਜਨ ਸਮਰਾਲਾ ਦੇ ਡੀ ਐਸ ਪੀ ਹਰਸਿਮਰਤ ਸਿੰਘ ਦੀ ਅਗਵਾਈ ਹੇਠ ਐਸ ਐਚ ਓ ਭੁਪਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਐਸ ਆਈ ਅਮਰਪਾਲ ਕੌਰ, ਐਸ ਆਈ ਸੁਰਜੀਤ ਸਿੰਘ, ਏ ਐਸ ਆਈ ਜਸਵਿੰਦਰ ਸਿੰਘ, ਹੌਲਦਾਰ ਦਵਿੰਦਰ ਸਿੰਘ, ਹੌਲਦਾਰ ਮੁਖਤਿਆਰ ਸਿੰਘ,ਹੌਲਦਾਰ ਗੁਰਦੀਪ ਸਿੰਘ, ਸਿਪਾਹੀ ਨਵਦੀਪ ਸਿੰਘ, ਸਿਪਾਹੀ ਰਣਵੀਰ ਸਿੰਘ ਨੂੰ ਨਾਲ ਲੈ ਕੇ ਨਹਿਰ ਨੀਲੋ ਪੁਲ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੇਕਿੰਗ ਕੀਤੀ ਜਾ ਰਹੀ ਸੀ ਤਾ ਇੱਕ ਕਾਰ ਅਲਟੋ ਸਮਰਾਲਾ ਸਾਈਡ ਤੋ ਆ ਰਹੀ ਸੀ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਆਪਣੀ ਕਾਰ ਪਿੱਛੇ ਮੋੜਨ ਲੱਗੇ ਜਿਸ ਤੇ ਪੁਲਿਸ ਪਾਰਟੀ ਨੂੰ ਸ਼ੱਕ ਪੈਣ ਤੇ ਕਾਰ ਦਾ ਪਿੱਛਾ ਕਰਕੇ ਕਾਰ ਰੋਕੀ ਅਤੇ ਉਸ ਵਿੱਚ ਤਿੰਨ ਨੌਜਵਾਨ ਵਿਅਕਤੀ ਜਿਨਾ ਵਿੱਚ ਕਾਰ ਦਾ ਡਰਾਈਵਰ ਕਥਿਤ ਦੋਸ਼ੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਆਦੀ ਦੀ ਤਲਾਸ਼ੀ ਦੌਰਾਨ 40 ਗ੍ਰਾਮ, ਹਰਜਿੰਦਰ ਸਿੰਘ ਵਾਸੀ ਖੁਸਰੋਪੁਰ ਕੋਲੋ 30 ਗ੍ਰਾਮ ਅਤੇ ਹਰਦੀਪ ਸਿੰਘ ਵਾਸੀ ਕਾਲਾ ਸੰਘਿਆਂ ਕੋਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ । ਇਨਾ ਕਥਿਤ ਦੋਸ਼ੀਆਂ ਨੇ ਆਪਣੇ ਕਬਜੇ ਵਿੱਚ ਹੈਰੋਇਨ ਰੱਖਣ ਸਬੰਧੀ ਕੋਈ ਵੀ ਪਰਮਟ ਜਾਂ ਲਾਇਸੈਸ ਪੇਸ਼ ਨਹੀ ਕਰ ਸਕੇ । ਪੁਲਿਸ ਨੇ ਇਨਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਥਾਣਾ ਮੁਖੀ ਭੁਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਸਾਡੀ ਮੁਹਿੰਮ ਅੱਗੇ ਤੋ ਹੋਰ ਉਸਾਰੂ ਢੰਗ ਨਾਲ ਕੰਮ ਕਰੇਗੀ ਅਤੇ ਜਿਹੜਾ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Send this to a friend