Skip to content
Independent perspectives. Global stories.
BREAKING

ਖੁਰਾਕੀ ਮਹਿੰਗਾਈ ਦਰ ‘ਚ ਵਾਧਾ

Share this story

ਨਵੀਂ ਦਿੱਲੀ, 15 ਜੁਲਾਈ (ਪੀ.ਟੀ.)-ਜੂਨ ਮਹੀਨੇ ਦੌਰਾਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ  ਤੇ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ 9.74 ਫੀਸਦ ਦਰਜ ਕੀਤੀ ਗਈ, ਜਿਹੜੀ ਮਈ ਮਹੀਨੇ ਵਿੱਚ 8.25 ਫੀਸਦ ਸੀ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਫਲ ਅਤੇ ਸਬਜ਼ੀਆਂ, ਅੰਡੇ, ਮੀਟ, ਆਟਾ ਚਾਵਲ ਦੀਆਂ ਕੀਮਤਾਂ ਵਧਣ ਕਰਕੇ ਵਧੀ ਹੈ। ਵਪਾਰ ਤੇ ਸਨਅਤ ਮੰਤਰਾਲੇ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਮੁੱਢਲੀ ਵਸਤਾਂ ਦੀ ਮਹਿੰਗਾਈ ਦਰ ਵੀ ਪਿਛਲੇ ਮਹੀਨੇ ਤੋਂ ਵੱਧ ਕੇ ਜੂਨ ਮਹੀਨੇ ਵਿੱਚ 8.14 ਫੀਸਦ ਰਹੀ ਤੇ ਸਮੁੱਚੀ ਮਹਿੰਗਾਈ ਦਰ ਜਿਹੜੀ ਮਈ ਮਹੀਨੇ 4.70 ਫੀਸਦ ਸੀ ਜੂਨ ਵਿੱਚ ਵੱਧ ਕੇ 4.86 ਫੀਸਦ ਹੋ ਗਈ ਹੈ।

WRITTEN BY