ਜੇਕਰ ਕੋਈ ਗਾਇਕ ਸਟੇਜ ਉੱਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਨਾ ਬਣਾਉਂਦਾ ਹੈ ਤਾ ਉਸ ਦੀ ਇਸ ਪ੍ਰਸਿੱਧੀ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ। ਇਸੇ ਤਰ੍ਹਾਂ ਹੀ ਸਟੇਜਾਂ ਉਪਰ ਗਾਇਕਾ ਦਾ ਨਾ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ,ਉਹ ਹੈ ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ, ਜਿਸ ਨੇ ਸਟੇਜਾਂ,ਜਗਰਾਤਿਆਂ ਤੇ ਅਖਾੜਿਆਂ ਵਿੱਚ ਢੋਲਕ ਵਜਾ ਕੇ ਪ੍ਰਸਿੱਧੀ ਖੱਟੀ । ਮਿਤੀ 04 ਜੂਨ 1994 ਨੂੰ ਜਿਲ੍ਹਾਂ ਬਰਨਾਲਾ ਦੇ ਪਿੰਡ ਜੰਗੀਆਣਾ ਦੇ ਰਹਿਣ ਵਾਲੇ ਪਿਤਾ ਕੁਲਵੰਤ ਸਿੰਘ ਦੇ ਘਰ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਕੁਲਵਿੰਦਰ ਸਿੰਘ ਗਿੱਲ ਨੇ ਜਨਮ ਲਿਆ। ਬਚਪਨ ਤੋਂ ਹੀ ਸੰਗੀਤਕ ਦੁਨੀਆਂ ਵਿੱਚ ਰੁਚੀ ਹੋਣ ਕਰਕੇ ਐਮ. ਏ. (ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਡਿਗਰੀ ਮਿਲਣ ਤੱਕ ਕੁਲਵਿੰਦਰ ਸਿੰਘ ਗਿੱਲ ਨੂੰ ਢੋਲਕ ਵਜਾਉਣ ਵਿੱਚ ਪੂਰਨ ਤੌਰ ਤੇ ਰੁਚੀ ਹੋਣ ਲੱਗੀ। ਢੋਲਕ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਪ੍ਰਸਿੱਧ ਢੋਲਕ ਵਾਦਕ ਨਿੰਦੀ ਰਾਮਪੁਰਾ ਫੂਲ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ। ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਕੁਲਵਿੰਦਰ ਸਿੰਘ ਗਿੱਲ ਪ੍ਰਸਿੱਧ ਲੋਕ ਗਾਂਿੲਕ ਸੁਖਵਿੰਦਰ ਸਿੰਘ ਸੁੱਖੀ, ਛਿੰਦਾ ਸ਼ੌਕੀ, ਰਾਜਾ ਸਿੱਧੂ, ਅਰਸ਼ਦੀਪ ਚੋਟੀਆਂ, ਸੁਖਵੀਰ ਸਿੱਧੂ, ਹਰਜੋਤ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ ਪ੍ਰਸਿੱਧ ਲੋਕ ਗਾਇਕ ਹਰਜੋਤ ਦੇ ਮਿਊਜ਼ੀਕਲ ਗਰੁੱਪ ਨਾਲ ਸਟੇਜਾਂ ਉੱਪਰ ਢੋਲਕ ਮਾਸਟਰ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।
-ਪੱਤਰਕਾਰ ਭੂਸ਼ਣ ਸਿਧਾਣਾ