May 24, 2026 7:26 pm

ਮੇਲਾ ਬਾਬਾ ਕਾਲੂ ਨਾਥ ਨਥਾਣਾ ਸ਼ੁਰੂ

ਨਥਾਣਾ, 15 ਮਾਰਚ (ਚਰਨਜੀਤ ਸਿੱਧੂ ਨਥਾਣਾ)- ਮੇਲਾ ਬਾਬਾ ਕਾਲੂ ਨਾਥ ਜੋ ਕਿ 16 ਮਾਰਚ ਤੋ ਸ਼ੁਰੂ ਹੈ ਤਿੰਨ ਦਿਨ ਲੱਗਦਾ ਹੈ, ਮੇਲੇ ਵਿੱਚ ਸ਼ਰਧਾਲੂ ਭਾਰੀ ਉਤਸ਼ਾਹ ਨਾਲ ਆਪਣੀਆਂ ਮੰਨਤਾ ਪੂਰੀਆਂ ਕਰਨ ਆਉਦੇ ਹਨ ਬਾਬੇ ਕਾਲੂ ਨਾਥ ਨੂੰ ਰੋਮਾਣਾ ਗੋਤ ਜੋ ਕਿ ਬਾਬਾ ਜੀ ਦੀ ਵੰਸ਼ ਵਿੱਚੋ ਹਨ,ਪਹਿਲੇ ਦਿਨ ਨੇੜਲੇ ਪਿੰਡ ਗੰਗਾ ਜਾ ਕੇ ਨਹਾਉਂਦੇ ਹਨ ਜੋ ਬਾਬਾ ਕਾਲੂ ਨਾਥ ਨੇ ਪ੍ਰਗਟ ਕੀਤੀ ਸੀ ਉਸ ਤੋ ਬਾਅਦ ਮੰਦਰ ਨਥਾਣਾ ਵਿੱਚ ਰਾਤ ਨੂੰ ਚੌਂਕੀ ਭਰਦੇ ਹਨ, ਤਿੰਨ ਦਿਨ ਲਗਾਤਾਰ ਬਾਬਾ ਜੀ ਦੀ ਸਾਖੀ ਸੁਣਾਈ ਜਾਂਦੀ ਹੈ, ਦੂਸਰੇ ਦਿਨ ਗੁਰੂਦੁਆਰਾ ਪਾਤਸ਼ਾਹੀ ਛੇਵੀਂ ਕੋਲ ਜੋ ਬ¦ਿਦ ਹੈ ਨਵੇਂ ਵਿਆਹੇ ਜੋੜੇ ਉਥੇ ਮਿੱਟੀ ਕੱਢਦੇ ਹਨ, ਨਵੇਂ ਜੰਮੇ ਮੁੰਡਿਆਂ ਦੀ ਸੁੱਖ ਮੰਦਰ ਵਿੱਚ ਗੁੜ ਚੜ੍ਹਾ ਕੇ ਪੂਰੀ ਕੀਤੀ ਜਾਂਦੀ ਹੈ ਬਾਬਾ ਜੀ ਦੇ ਮੇਲੇ ਵਿਚ ਰੋਮਾਣਿਆਂ ਤੋਂ ਇਲਾਵਾ ਹੋਰ ਗੋਤਾਂ ਦੇ ਲੋਕ ਜਿਵੇ ਮੌੜ, ਮਾਨ ਅਤੇ ਸਿੱਧੂ ਸ਼ਰਧਾ ਭਾਵਨਾ ਨਾਲ ਮੇਲੇ ਵਿੱਚ ਦੂਰੋਂ ਦੂਰੋਂ ਆਉਂਦੇ ਹਨ। ਇਸ ਤੋਂ ਇਲਾਵਾ ਵਿਰਸਾ ਸੰਭਾਲ ਕਮੇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਚਾਰ ਪੰਜ ਸਾਲਾਂ ਤੋਂ ਸੱਭਿਆਚਾਰਕ ਪ੍ਰੋਗਰਾਮ ਕਰਾਉਂਦੀ ਆ ਰਹੀ ਹੈ ਜਿਸ ਕਰਕੇ ਲੋਕ ਦੋਬਾਰਾ ਮੇਲੇ ਨਾਲ ਜੁੜਨ ਲੱਗੇ ਹਨ ਇਸ ਵਾਰ ਮੇਲੇ ਵਿਚ ਕਵਿਸ਼ਰ ਸਾਦਿਕ ਅਲੀ ਮਲੇਰਕੋਟਲਾ , ਗਵੰਤਰੀ ਦੇਸ ਰਾਜ ਲਚਕਾਣੀ, ਨਕਲੀਏ ਖੁਸ਼ੀ ਮੁਹੰਮਦ ਘਨੌਰ ਵਾਲੇ, ਪੰਮੀ ਵੜੀ ਟਿੱਬਾ, ਵਿੱਕੀ ਰੋਮਾਣਾ ਅਜੀਤ ਸਿੰਘ ਅਤੇ ਵੱਖ-ਵੱਖ ਅਵਾਜਾਂ ਵਾਲੇ ਗੁਰਦਿੱਤ ਸਿੰਘ ਮੰਗਾ ਭੁਨਰਹੇੜੀ ਵਾਲੇ ਅਤੇ ਮਲਵਈ ਗਿੱਧਾ ਨਥਾਣਾ ਟੀਮ ਪੇਸ਼ ਕਰੇਗੀ। ਵਿਰਸਾ ਸੰਭਾਲ ਕਮੇਟੀ ਵੱਲੋਂ ਚੰਡੋਲਾਂ ਅਤੇ ਹੋਰ ਮਨੋਰੰਜਨ ਵਾਲਿਆਂ ਕੋਲ ਆਪ ਜਾ ਕੇ ਸੱਦਾ ਦੇ ਕੇ ਮੰਗਵਾਏ ਹਨ, ਕਮੇਟੀ ਵੱਲੋਂ ਪੁਰਾਣੇ ਵਿਰਸੇ ਨੂੰ ਉਤਸ਼ਾਹ ਦੇਣਾ ਇਕ ਵਧੀਆ ਨਰੋਆ ਕਦਮ ਹੈ।

Send this to a friend