May 26, 2026 2:12 pm

ਸੈਕਟਰੀ ਮਾਰਕੀਟ ਕਮੇਟੀ ਰੂਪਨਗਰ ਰਿਸ਼ਵਤ ਲੈਂਦਾ ਰੰਗੇ ਹਥੀ ਕਾਬੂ

ਰੂਪਨਗਰ, 15 ਮਾਰਚ (ਲਾਡੀ ਖਾਬੜਾ)- ਅੱਜ ਵਿਜੀਲੈਂਸ ਬਿਊਰੋ ਯੁਨਿਟ ਰੂਪਨਗਰ ਵਲੋਂ ਇੰਸਪੈਕਟਰ ਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਟਰੈਪ ਲਗਾ ਕੇ ਲਖਵੀਰ ਸਿੰਘ ਮਾਨ ਸਕਤਰ ਮਾਰਕੀਟ ਕਮੇਟੀ ਰੂਪਨਗਰ ਨੂੰ 6000/ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹਥੀਂ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਪਰਮਜੀਤ ਸਿੰਘ ਵਿਰਕ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ, ਐਸ.ਏ.ਐਸ ਨਗਰ ਨੇ ਦਸਿਆ ਕਿ ਅੰਕੁਸ਼ ਕਕੜ ਆੜ੍ਹਤੀ ਲਕਸ਼ਮੀ ਟਰੇਡਰਜ ਨਿਊ ਅਨਾਜ ਮੰਡੀ ਰੂਪਨਗਰ ਨੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕੀਤੀ ਸੀ, ਕਿ ਅੰਮ੍ਰਿਤਪਾਲ ਸਿੰਘ ਆਕਸ਼ਨ ਰਿਕਾਰਡਰ ਕੁਝ ਦਿਨ ਪਹਿਲਾਂ ਉਸ ਦੀ ਸਬਜੀ ਮੰਡੀ ਰੋਪੜ ਵਿਖੇ ਸਥਿਤ ਆੜ੍ਹਤੀ ਦੀ ਦੁਕਾਨ ਤੋਂ ਕੁਝ ਰਜਿਸਟਰ ਚੁਕ ਕੇ ਲੈ ਗਿਆ ਅਤੇ ਸ਼ਿਕਾਇਤ ਕਰਤਾ ਨੂੰ ਦਫਤਰ ਮਾਰਕੀਟ ਕਮੇਟੀ ਵਿਚ ਆ ਕੇ ਸਕਤਰ ਮਾਰਕੀਟ ਕਮੇਟੀ ਨੂੰ ਮਿਲਣ ਲਈ ਕਿਹਾ, ਜਦੋਂ ਅੰਕੁਸ਼ ਕਕੜ ,ਲਖਵੀਰ ਸਿੰਘ ਮਾਨ ਸਕਤਰ ਮਾਰਕੀਟ ਕਮੇਟੀ ਨੂੰ ਉਸ ਦੇ ਦਫਤਰ ਜਾ ਕੇ ਮਿਲਿਆ ਤਾਂ ਦੋਸ਼ੀ ਲਖਵੀਰ ਸਿੰਘ ਮਾਨ ਨੇ ਉਸ ਨੂੰ ਕਿਹਾ ਕਿ, ਠਜੇਕਰ ਤੂੰ ਆਪਣਾ ਆੜ੍ਹਤ ਦਾ ਕੰਮ ਸ਼ਾਂਤੀ ਪੂਰਵਕ ਚਲਾਉਣਾ ਚਾਹੁੰਦਾ ਹੈ ਤਾਂ ਤੈਨੂੰ 10,000/-ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇ ਰੂਪ ਵਿਚ ਦੇਣੇ ਪੈਣਗੇਠ। ਜ਼ੋ ਗਲਬਾਤ ਦੌਰਾਨ ਦੋਸ਼ੀ ਲਖਵੀਰ ਸਿੰਘ ਮਾਨ ਸਕਤਰ ਮਾਰਕੀਟ ਕਮੇਟੀ 8000/-ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਸ ਨੇ 2000/-ਰੁਪਏ ਉਸ ਸਮੇਂ ਸ਼ਿਕਾਇਤ ਕਰਤਾ ਨੂੰ ਡਰਾ ਕੇ ਹਾਸਲ ਕਰ ਲਏ। ਸ਼ਿਕਾਇਤ ਕਰਤਾ ਨੇ ਉਸ ਨੂੰ ਬਾਕੀ ਪੈਸਿਆ ਦਾ ਇੰਤਜਾਮ ਕਰਨ ਦਾ ਲਾਰਾ ਲਾ ਕੇ ਉਥੋ ਆ ਗਿਆ, ਇਸ ਉਪੰਰਤ ਵਿਜੀਲੈਂਸ ਬਿਊਰੋ ਯੂਨਿਟ ਰੋਪੜ ਪਹੁੰਚ ਕੇ ਇਸ ਬਾਰੇ ਆਪਣਾ ਬਿਆਨ ਦਰਜ ਕਰਵਾਇਆ। ਬਿਆਨ ਦੇ ਆਧਾਰ ਤੇ ਦੋਸ਼ੀ ਲਖਵੀਰ ਸਿੰਘ ਮਾਨ ਵਿਰੁਧ ਮੁਕਦਮਾ ਨੰਬਰ 4 ਮਿਤੀ 15-3-2018 ਅ/ਧ 7,13,(2) 88 ਪੀ.ਸੀ ਐਕਟ ਥਾਣਾ ਵਬ ਲੁਧਿਆਣਾ ਰੇਂਜ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਆਕਸ਼ਨ ਰਿਕਾਰਡਰ ਦਾ ਮੁਕਦਮਾ ਹਜਾ ਵਿਚ ਰੋਲ ਦੌਰਾਨੇ ਤਫਤੀਸ਼ ਵਿਚਾਰਿਆ ਜਾਵੇਗਾ। ਇਸ ਮੌਕੇ ਏ.ਐਸ.ਆਈ ਸ਼੍ਰੀ ਹਰਬੰਤ ਸਿੰਘ, ਐਚ.ਸੀ ਸ਼੍ਰੀ ਦਰਸ਼ਨ ਸਿੰਘ, ਐਚ.ਸੀ ਸਰਵਣ ਸਿੰਘ ਅਤੇ ਸਰਕਾਰੀ ਗਵਾਹ ਸ਼੍ਰੀ ਮਨਪ੍ਰੀਤ ਸਿੰਘ ਗਿਲ ਸਹਾਇਕ ਇੰਜੀਨੀਅਰ ਰੋਪੜ ਹੈਡ ਵਰਕਸ ਮੰਡਲ ਰੋਪੜ, ਖੁਸ਼ਵੰਤਵੀਰ ਸਿੰਘ ਸਹਾਇਕ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਰੋਪੜ ਜਿਲ੍ਹਾ ਰੋਪੜ ਦੀ ਹਾਜ਼ਰੀ ਵਿਚ ਟਰੈਪ ਲਗਾ ਕੇ ਦੋਸ਼ੀ ਲਖਵੀਰ ਸਿੰਘ ਮਾਨ ਸਕਤਰ ਮਾਰਕੀਟ ਕਮੇਟੀ, ਰੂਪਨਗਰ ਨੂੰ ਸ਼ਿਕਾਇਤ ਕਰਤਾ ਅੰਕੁਸ਼ ਕਕੜ ਆੜ੍ਹਤੀ ਪਾਸੋਂ 6000/ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹਥੀਂ ਉਸ ਦੇ ਦਫਤਰ ਮਾਰਕੀਟ ਕਮੇਟੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੀ ਪਰਮਜੀਤ ਸਿੰਘ ਵਿਰਕ ਨੇ ਦਸਿਆ ਕਿ ਲੋਕਾਂ ਨੂੰ ਰਿਸ਼ਵਤ ਖੋਰਾਂ ਨੂੰ ਫੜਾਉਣ ਲਈ ਇਸੇ ਤਰ੍ਹਾਂ ਅਗੇ ਆਉਣਾ ਚਾਹੀਦਾ ਹੈ, ਲੋਕ ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਚਲਾਏ ਜਾ ਰਹੇ ਨੰਬਰ 1800 1800 1000 ਤੇ ਵੀ ਸੰਪਰਕ ਕਰ ਸਕਦੇ ਹਨ।

Send this to a friend