May 26, 2026 1:07 pm

ਸ. ਸੁਖਬੀਰ ਬਾਦਲ ਨੇ ਹੋਰ ਸੂਬਿਆਂ ’ਚ ਅਕਾਲੀ ਦਲ ਦੇ ਇੰਚਾਰਜ ਥਾਪੇ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਆਪਣੀਆਂ ਜੜ੍ਹਾਂ ਹੁਣ ਪੰਜਾਬ ਤੋਂ ਬਾਹਰ ਵੀ ਫੈਲਾਉਣ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣੇ ਪੈਰ ਹਰਿਆਣਾ, ਦਿਲੀ, ਜੰਮੂ ਅਤੇ ਰਾਜਸਥਾਨ ਤੋਂ ਇਲਾਵਾ ਦੇਸ਼ ਦੇ ਬਾਕੀ ਰਾਜਾਂ ‘ਚ ਵੀ ਰਖਣ ਲਈ ਥਾਂ ਬਣਾ ਰਹੀ ਹੈ। ਇਸੇ ਤਹਿਤ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ, ਦਿਲੀ ਦੇ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਰਾਜਸਥਾਨ ਦੇ ਇੰਚਾਰਜ ਬਣਾਇਆ ਹੈ। ਬਿਕਰਮ ਸਿੰਘ ਮਜੀਠੀਆ ਹੁਣ ਜੰਮੂ ਤੇ ਕਸ਼ਮੀਰ ਵਿਚ ਪਾਰਟੀ ਦੀ ਕਮਾਨ ਸੰਭਾਲਣਗੇ। ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਜੰਮੂ ਤੇ ਕਸ਼ਮੀਰ ਵਿਚ ਸਹਿ-ਇੰਚਾਰਜ ਦਾ ਕਾਰਜ ਭਾਰ ਸੰਭਾਲਣਗੇ।ਸ਼੍ਰੋਮਣੀ ਅਕਾਲੀ ਦਲ ਦੀ ਦਿਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਛਤੀਸਗੜ੍ਹ, ਬਿਹਾਰ, ਪਛਮੀ ਬੰਗਾਲ ਤੇ ਤਾਮਿਲਨਾਡੂ ਰਾਜਾਂ ਦੇ ਇੰਚਾਰਜ ਥਾਪਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੂੰ ਝਾਰਖੰਡ ਤੇ ਮਧ ਪ੍ਰਦੇਸ਼ ਦੇ ਇੰਚਾਰਜ ਥਾਪਿਆ ਗਿਆ ਹੈ। ਜੀਕੇ ਤੇ ਸਿਰਸਾ ਨੂੰ ਮਹਾਰਾਸ਼ਟਰ ਦੇ ਇੰਚਾਰਜ ਵੀ ਥਾਪਿਆ ਗਿਆ ਹੈ। ਇਸ ਦੇ ਨਾਲ ਹੀ ਕੁਲਦੀਪ ਸਿੰਘ ਭੋਗਲ ਨੂੰ ਉਤਰ ਪ੍ਰਦੇਸ਼ ਦੇ ਇੰਚਾਰਜ ਤੇ ਕੁਲਵੰਤ ਸਿੰਘ ਬਾਠ ਨੂੰ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਥਾਪਿਆ ਗਿਆ ਹੈ।

Send this to a friend