ਸਮਰਾਲਾ 8 ਫਰਵਰੀ (ਕਮਲਜੀਤ) – ਸਥਾਨਕ ਨਗਰ ਕੌਂਸਲ ਦੇ ਅਧਿਕਾਰੀ ਬੰਦ ਕਮਰਿਆਂ ਅੰਦਰ ਬੈਠ ਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਉਪਰਾਲਾ ਕਰਨ ਦਾ ਦਾਅਵਾ ਕਰਦੇ ਨਹੀਂ ਥੱਕਦੇ, ਜਦਕਿ ਸੱਚਾਈ ਇਹ ਹੈ ਕਿ ਸ਼ਹਿਰ ਅੰਦਰ ਫੈਲੀ ਗੰਦਗੀ, ਕੂੜੇ ਦੇ ਵੱਡੇ-ਵੱਡੇ ਢੇਰ, ਟੁੱਟੀਆਂ ਸੜਕਾਂ, ਸੀਵਰੇਜ਼ਾਂ ਦੇ ਖੁੱਲ੍ਹੇ ਢੱਕਣ, ਥੋੜੇ ਜਿਹੇ ਮੀਂਹ ਕਾਰਨ ਖੜਨ ਵਾਲਾ ਪਾਣੀ, ਪੀਣ ਵਾਲਾ ਪਾਣੀ ਸਾਫ਼ ਨਾ ਹੋਣਾ, ਸਟਰੀਟ ਲਾਈਟਾਂ ਦਾ ਪੁਖਤਾ ਇੰਤਜ਼ਾਮ ਨਾ ਹੋਣਾ ਆਦਿ ਸਮੱਸਿਆਵਾਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਸਦੇ ਨਾਲ ਹੀ ਬਾਹਰਲੇ ਸ਼ਹਿਰਾਂ ਤੇ ਪਿੰਡਾਂ ਤੋਂ ਆਉਣ ਵਾਲੇ ਰਾਹਗੀਰਾਂ ਨੂੰ ‘ਪੰਜਾਬ ਦੀ ਸਭ ਤੋਂ ਪੁਰਾਣੀ ਸਬ-ਡਵੀਜ਼ਨ ਸਮਰਾਲਾ’ ਅੰਦਰ ਦਾਖ਼ਲ ਹੋਣ ਸਮੇਂ ਗੰਦਗੀ ਦੇ ਇਹ ਢੇਰ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਉਂਦੇ ਆਮ ਦੇਖੇ ਜਾ ਸਕਦੇ ਹਨ। ਜੇ ਸਥਾਨਕ ਖੰਨਾ ਰੋਡ ਦੀ ਗੱਲ ਕਰੀਏ ਤਾਂ ਇਸ ਰੋਡ ’ਤੇ ਸਥਿੱਤ ਮੈਰਿਜ ਪੈਲੇਸਾਂ ਵਾਲੇ ਵਿਆਹਾਂ-ਪਾਰਟੀਆਂ ਦੌਰਾਨ ਇਕੱਠੀ ਹੋਈ ਗੰਦਗੀ ਨੂੰ ਬਾਹਰ ਸੜਕ ਕਿਨਾਰੇ ਸੁੱਟ ਦਿੰਦੇ ਹਨ, ਜਿੱਥੋਂ ਆਮ ਪਬਲਿਕ ਖਾਸ ਕਰ ਸਕੂਲੀ ਬੱਚਿਆਂ ਨੂੰ ¦ਘਣ ਸਮੇਂ ਨੱਕ ਬੰਦ ਕਰਕੇ ਹੀ ¦ਘਣਾ ਪੈਂਦਾ ਹੈ, ਇਸਦੇ ਲਈ ਪ੍ਰਸ਼ਾਸਨ ਵੱਲੋਂ ਕਦੇ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਸਥਾਨਕ ਚਾਵਾ ਰੋਡ ’ਤੇ ਸਥਿੱਤ ਸਰਕਾਰੀ ਗੋਦਾਮਾਂ ਦੇ ਲਾਗੇ ਛੋਟਾ ਜਿਹਾ ਨਾਲ਼ਾ ਹੁਣ ਇੱਕ ਛੋਟੀ ਨਹਿਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਤੇ ਇਸ ਨਾਲ਼ੇ ਦਾ ਪਾਣੀ ਗੋਦਾਮਾਂ ਅੰਦਰ ਵੀ ਦਾਖ਼ਲ ਹੋ ਚੁੱਕਾ ਹੈ। ਸੜਕ ਕਿਨਾਰੇ ਇਹ ਵੱਡੇ-ਵੱਡੇ ਨਾਲ਼ੇ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ, ਇਸ ਪਾਸੇ ਵੀ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਗਲ਼ੀਆਂ-ਮੁਹੱਲਿਆਂ ਦੀ ਗੱਲ ਕਰੀਏ ਤਾਂ ਕਹਿਣਾ ਹੀ ਕੀ ਹੈ, ਸਥਾਨਕ ਦੁਰਲੱਭ ਨਗਰ ਸਮੇਤ ਕਈ ਮੁਹੱਲਿਆਂ ’ਚ ਇੱਥੋਂ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਏ ਪਏ ਹਨ, ਕਿਉਂਕਿ ਇੱਥੇ ਥੋੜਾ ਜਿਹਾ ਮੀਂਹ ਵੀ ਪੈ ਜਾਵੇ ਤਾਂ ਇਨ੍ਹਾਂ ਲਈ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਇੱਥੋਂ ਕਈ-ਕਈ ਦਿਨ ਪਾਣੀ ਨਹੀਂ ਨਿੱਕਲਦਾ, ਜਿਸ ਨਾਲ ਅਨੇਕਾਂ ਬਿਮਾਰੀਆਂ ਫੈਲ ਸਕਦੀਆਂ ਹਨ, ਪਰ ਪ੍ਰਸ਼ਾਸਨ ਇਸ ਗੱਲੋਂ ਵੀ ਬੇਫ਼ਿਕਰ ਜਾਪਦਾ ਹੈ। ਜਦੋਂ ਇਸ ਸਬੰਧ ’ਚ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਗੰਦਗੀ ਫੈਲਣ ਦਾ ਮੁੱਖ ਕਾਰਨ ਕੂੜੇਦਾਨਾਂ ਦਾ ਨਾ ਹੋਣਾ ਦੱਸਿਆਂ, ਉਨ੍ਹਾਂ ਵੱਲੋਂ ਇਹ ਵੀ ਖੁਸਰ-ਫੁਸਰ ਹੁੰਦੀ ਸੁਣੀ ਗਈ ਕਿ ਕੂੜਾਦਾਨ ਹੁੰਦੇ ਤਾਂ ਸੀ, ਪਰ ਹੁਣ ਕਿੱਥੇ ਗਏ, ਇਹ ਕਿਸੇ ਨੂੰ ਨਹੀਂ ਪਤਾ।
ਇਸ ਸਬੰਧ ’ਚ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ’ਚ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ, ਸਪਨਾ ਫਾਊਂਡੇਸ਼ਨ ਦੇ ਪ੍ਰਧਾਨ ਮਹਿੰਦਰ ਯਾਦਵ, ਲੋਕ ਸੰਘਰਸ਼ ਕਮੇਟੀ ਦੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ, ਮਾਸਟਰ ਮਾਈਂਡ ਇੰਸਟੀਚਿਊਟ ਦੇ ਡਾਇਰੈਕਟਰ ਅੰਮ੍ਰਿਤਪਾਲ, ਦੀ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਆਮ ਆਦਮੀ ਪਾਰਟੀ ਦੇ ਕਨਵੀਨਰ ਬੰਤ ਸਿੰਘ ਖਾਲਸਾ, ਭਾਈ ਲਾਲੋ ਸੇਵਾ ਦਲ ਦੇ ਪ੍ਰਧਾਨ ਬਾਬਾ ਹਰਨੇਕ ਸਿੰਘ ਨੇ ਸਥਾਨਕ ਪ੍ਰਸ਼ਾਸਨ ਦੀ ਨਾਕਸ ਕਾਰਗੁਜ਼ਾਰੀ ਖਿਲਾਫ਼ ਸਖ਼ਤ ਲਫਜ਼ਾਂ ਵਿੱਚ ਨਿੰਦਾ ਕੀਤੀ ਹੈ ਅਤੇ ਇਹ ਦੋਸ਼ ਲਾਇਆ ਹੈ ਕਿ ਸਬੰਧਤ ਉ¤ਚ ਅਧਿਕਾਰੀਆਂ ਨੂੰ ਤਾਂ ਸ਼ਾਇਦ ਇਹ ਪਤਾ ਵੀ ਨਹੀਂ ਹੋਵੇਗਾ ਕਿ ਸ਼ਹਿਰ ਐਨੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਕਿਉਂਕਿ ਉਹ ਆਪਣੀਆਂ ਗੱਡੀਆਂ ’ਚੋਂ ਉ¤ਤਰ ਕੇ ਦਫ਼ਤਰ ’ਚ ਅਤੇ ਦਫ਼ਤਰ ’ਚੋਂ ਨਿੱਕਲ ਕੇ ਆਪਣੀਆਂ ਗੱਡੀਆਂ ’ਚ ਬੈਠ ਕੇ ਘਰ੍ਹਾਂ ਨੂੰ ਤੁਰ ਜਾਂਦੇ ਹਨ। ਆਗੂਆਂ ਨੇ ਇਹ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਸੁਧਾਰ ਲਿਆਉਣ ਲਈ ਸਥਾਨਕ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਵੇ, ਨਹੀਂ ਤਾਂ ਸਮੂਹਿਕ ਜਥੇਬੰਦੀਆਂ ਦੇ ਆਗੂ ਸ਼ਹਿਰ ਦੀ ਬਿਹਤਰੀ ਲਈ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ, ਜਿਸਦੀ ਪੂਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੇ ਸਿਰ ਹੋਵੇਗੀ।
ਆਓ ਪੰਜਾਬ ਦੀ ਸਭ ਤੋਂ ਪੁਰਾਣੀ ਸਬ-ਡਵੀਜ਼ਨ ਸਮਰਾਲਾ ਦੇ ਨਗਰ ਪ੍ਰਸ਼ਾਸਨ ’ਤੇ ਇੱਕ ਪੰਛੀ ਝਾਤ ਮਾਰੀਏ



