May 26, 2026 11:06 am

ਸਵੱਛਤਾ ਮੁਹਿੰਮ ਦੇ ਬਾਵਜੂਦ ਮੰਦੇਹਾਲ

ਕੇਂਦਰ ਸਰਕਾਰ ਵੱਲੋਂ ਬੇਸ਼ਕ ਜੋਰ-ਸ਼ੋਰ ਨਾਲ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ ਪ੍ਰੰਤੂ ਸ਼ਹਿਰਾਂ ਵਿੱਚ ਸਫਾਈ ਦਾ ਮੰਦਾ ਹਾਲ ਹੈ। ਸ਼ਹਿਰਾਂ ਵਿੱਚ ਸਾਫ ਸਫਾਈ ਦੇ ਮੁੱਦੇ ’ਤੇ ਕਰਵਾਏ ਗਏ ‘ਸਵੱਛ ਸਰਵੇਖਣ’ ਦੇ ਨਤੀਜੇ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਸਵੱਛਤਾ ਮੁਹਿੰਮ ਦੇ ਬਾਵਜੂਦ ਸ਼ਹਿਰਾਂ ਵਿੱਚ ਸਾਫ-ਸਫਾਈ ਦਾ ਮੰਦਾ ਹਾਲ ਹੈ। ਪੰਜਾਬ ਵਿੱਚ ਸਥਿਤੀ ਹੋਰ ਜ਼ਿਆਦਾ ਗੰਭੀਰ ਹੈ। ਉਂਝ ਭਾਵੇਂ ਇਸ ਸੂਚੀ ਵਿੱਚ ਕਈ ਸ਼ਹਿਰਾਂ ਨੂੰ ਸਾਫ-ਸਫਾਈ ਪੱਖੋਂ ਉ¤ਤਮ ਕਰਾਰ ਦਿੱਤਾ ਗਿਆ ਹੈ ਪ੍ਰੰਤੂ ਅਜਿਹੇ ਸ਼ਹਿਰਾਂ ਵਿੱਚ ਵੀ ਹਾਲਾਤ ਉਨੀ-ਇਕੀ ਦੇ ਫਰਕ ਨਾਲ ਬੇਹਤਰ ਹਨ। ਸਰਵੇਖਣ ਦੌਰਾਨ ਮ¤ਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਉਭਰਿਆ ਹੈ, ਜਦੋਂਕਿ ਉਤਰ ਪ੍ਰਦੇਸ਼ ਦੇ ਗੋਂਡਾ ਨੂੰ ਸਭ ਤੋਂ ਗੰਦਾ ਸ਼ਹਿਰ ਕਰਾਰ ਦਿ¤ਤਾ ਗਿਆ ਹੈ। ਚੰਡੀਗੜ੍ਹ ਨੂੰ ਸਾਫ਼ ਸ਼ਹਿਰਾਂ ਦੀ ਸੂਚੀ ਵਿ¤ਚ 11ਵੀਂ ਥਾਂ ਮਿਲੀ ਹੈ, ਪੰਜਾਬ ਦੇ ਅਬੋਹਰ ਤੇ ਮੁਕਤਸਰ ਸਾਹਿਬ ਸਭ ਤੋਂ ਗੰਦੇ ਦਸ ਸ਼ਹਿਰਾਂ ਵਿ¤ਚ ਸ਼ਾਮਲ ਹਨ।ਸਰਵੇਖਣ ਵਿ¤ਚ ਸ਼ਾਮਿਲ ਕੀਤੇ ਗਏ ਪੰਜਾਬ ਦੇ 16 ਸ਼ਹਿਰਾਂ ਵਿ¤ਚੋਂ 7 ਨੂੰ ਸਭ ਤੋਂ ਗੰਦੇ 100 ਸ਼ਹਿਰਾਂ ਵਿ¤ਚ ਥਾਂ ਮਿਲੀ ਹੈ, ਮੁਕਾਬਲਾਤਨ ਸਾਫ਼ ਸ਼ਹਿਰਾਂ ਵਿ¤ਚੋਂ ਮੁਹਾਲੀ ਨੂੰ 121ਵਾਂ ਸਥਾਨ ਮਿਲਿਆ ਹੈ।ਹਰਿਆਣਾ ਦਾ ਫਰੀਦਾਬਾਦ 2014 ਵਿ¤ਚ 379ਵੇਂ ਸਥਾਨ ’ਤੇ ਰਹਿਣ ਪਿ¤ਛੋਂ ਇਸ ਵਾਰ 88ਵੇਂ ਸਥਾਨ ਉਤੇ ਆ ਗਿਆ ਹੈ।ਸਵ¤ਛ ਸ਼ਹਿਰਾਂ ਵਿ¤ਚ ਇੰਦੌਰ ਤੋਂ ਬਾਅਦ ਦੂਜੀ ਥਾਂ ਮ¤ਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਤੀਜੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੇ ਚੌਥੀ ਗੁਜਰਾਤ ਦੇ ਸੂਰਤ ਨੂੰ ਮਿਲੀ ਹੈ।ਇਸ ਸਰਵੇ ਵਿ¤ਚ ਦੇਸ਼ ਦੇ 434 ਸ਼ਹਿਰਾਂ ਤੇ ਕਸਬਿਆਂ ਨੂੰ ਸ਼ਾਮਲ ਕੀਤਾ ਗਿਆ ਸੀ।ਇਨ੍ਹਾਂ ਸ਼ਹਿਰਾਂ ਵਿ¤ਚ ਦੇਸ਼ ਦੀ ਸਮੁ¤ਚੀ ਸ਼ਹਿਰੀ ਆਬਾਦੀ ਦਾ ਕਰੀਬ 60 ਫ਼ੀਸਦੀ ਹਿ¤ਸਾ ਰਹਿੰਦਾ ਹੈ।ਸਰਵੇਖਣ ਵਿ¤ਚ ਛੇ ਸਵਾਲ ਪੁ¤ਛੇ ਗਏ ਸਨ, ਜਿਨ੍ਹਾਂ ਦਾ ਕਰੀਬ 37 ਲ¤ਖ ਲੋਕਾਂ ਨੇ ਜਵਾਬ ਦਿ¤ਤਾ ਪਰ ਸਿਰਫ 18 ਲ¤ਖ ਜਵਾਬਾਂ ਉਤੇ ਹੀ ਗ਼ੌਰ ਕੀਤੀ ਗਈ।ਕੁਝ ਲੋਕਾਂ ਵੱਲੋਂ ਇਸ ਸਰਵੇਖਣ ਵਿੱਚ ਨਕਲੀ ਅੰਕੜਿਆਂ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਰਵੇਖਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਵ¤ਛ ਭਾਰਤ ਮੁਹਿੰਮ ਦਾ ਹੀ ਇਕ ਹਿ¤ਸਾ ਹੈ। ਇਸ ਤੋਂ ਪਹਿਲਾ 2014 ਤੇ 2016 ਵਿ¤ਚ ਦੋ ਸਰਵੇਖਣ ਹੋ ਚੁੱਕੇ ਹਨ। ਬੇਸ਼ਕ ਇਹ ਸਰਵੇਖਣ ਸਾਫ-ਸਫਾਈ ਦੀ ਕੋਈ ਗਰੰਟੀ ਨਹੀਂ ਹਨ। ਪ੍ਰੰਤੂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸ਼ਹਿਰਾਂ ਵਿੱਚ ਸਾਫ ਸਫਾਈ ਵੱਲ ਲੋੜੀਂਦੀ ਤਵੱਜੋਂ ਨਹੀਂ ਦਿੱਤੀ ਜਾ ਰਹੀ। ਸ਼ਹਿਰਾਂ ਦੀਆਂ ਨਗਰ ਨਿਗਮਾਂ ਅਤੇ ਮਿਊਂਸੀਪਲਟੀਆਂ ਕੋਲ ਲੋੜੀਂਦੇ ਸਾਧਨ ਅਤੇ ਸਫਾਈ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ। ਪੰਜਾਬ ਸਰਕਾਰ ਨੂੰ ਇਸ ਸਬੰਧ ਵਿੱਚ ਆਪਣੀ ਯੋਜਨਾਬੰਦੀ ਬਣਾਉਣੀ ਚਾਹੀਦੀ ਹੈ ਤਾਂ ਜੋ ਸ਼ਹਿਰੀ ਲੋਕਾਂ ਨੂੰ ਬੇਹਤਰ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਸਾਫ ਸਫਾਈ ਸਿਹਤ ਦੇ ਪੱਖ ਤੋਂ ਬੇਹ¤ਦ ਜ਼ਰੂਰੀ ਹੈ। ਗੰਦਗੀ ਕਾਰਨ ਹੀ ਲੋਕ ਬਿਮਾਰ ਹੋ ਰਹੇ ਹਨ। ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ। ਸਵੱਛਤਾ ਲਈ ਨਾਅਰੇ ਲਾਉਣ ਦੀ ਥਾਂ ਬੁਨਿਆਦੀ ਕੰਮ ਕਰਨ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ

Send this to a friend