ਖੇਮਕਰਨ, 14 ਮਾਰਚ (ਪੀ.ਟੀ.)- ਭਾਰਤ ਪਾਕਿਸਤਾਨ ਸਰਹਦ ਸੈਕਟਰ ਖੇਮਕਰਨ ਤੈਨਾਤ ਬੀ ਐਸ ਐਫ ਦੀ 77 ਬਟਾਲੀਅਨ ਅਤੇ ਐਸ ਟੀ ਐਫ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਕੀਤੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ 20 ਕਰੋੜ ਕੀਮਤ ਦੀ 4 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਬੀਐਸਐਫ ਪੰਜਾਬ ਫ਼ਰੰਟੀਅਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਸਪੈਸ਼ਲ ਟਾਸਕ ਫੋਰਸ ਅੰਮ੍ਰਿਤਸਰ ਦੀ ਟੀਮ ਅਤੇ 77 ਬਟਾਲੀਅਨ ਵੱਲੋਂ ਸਪੈਸ਼ਲ ਸਰਚ ਓਪਰੇਸ਼ਨ ਚਲਾਇਆ ਗਿਆ ਸੀ ਜਿਸ ਦੌਰਾਨ ਦੁਪਹਿਰ ਤਿੰਨ ਵਜੇ ਸਰਹਦੀ ਚੌਂਕੀ ਕੁਲਵੰਤ ਦੇ ਇਲਾਕੇ ਵਿਚ ਕਣਕ ਦੇ ਖੇਤਾਂ ਚੋਂ 4 ਪੈਕਟ ਹੈਰੋਇਨ ਬਰਾਮਦ ਹੋਏ ਹਨ।