May 26, 2026 11:05 am

ਸ੍ਰੀ ਦਰਬਾਰ ਸਾਹਿਬ ਦੇ ¦ਗਰ ’ਤੇ ਲਾਏ ਜੀ ਐਸ ਟੀ ਮਾਮਲੇ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਵੱਲੋਂ ਭੁੱਖ ਹੜਤਾਲ ਸ਼ੁਰੂ

ਮੌੜ ਮੰਡੀ, 14 ਮਾਰਚ (ਰੇਸ਼ਮ ਸਿੰਘ ਕੁੱਬੇ)- ਸ੍ਰੀ ਦਰਬਾਰ ਸਾਹਿਬ ਦੇ ¦ਗਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਲਗਾਏ ਜੀ.ਐਸ.ਟੀ. ਨੂੰ ਹਟਾਉਣ ਲਈ ਅੱਜ ਆਲ ਇੰਡੀਆਂ ਤ੍ਰਿਣਮੂਲ ਕਾਂਗਰਸ ਪੰਜਾਬ ਵੱਲੋਂ ਭੁੱਖ ਹੜਤਾਲ ਕੀਤੀ। ਇਹ ਹੜ੍ਹਤਾਲ ਦਮਦਮਾਂ ਸਾਹਿਬ ਵਿਖੇ ਸ਼ੁਰੂ ਕੀਤੀ ਤੇ ਇਸ ਮੌਕੇ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਮਹਿਲਾ ਪ੍ਰਧਾਨ ਅੰਮ੍ਰਿਤ ਕੌਰ ਗਿੱਲ ਨੇ ਜੀ.ਐਸ.ਟੀ.ਨੂੰ ਔਰੰਗਜੇਬ ਦਾ ਜ਼ਜੀਆ ਟੈਕਸ ਕਰਾਰ ਦਿੰਦੇ ਅਤੇ ਭਾਰਤ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਸ ਨੇ ਜੀ.ਐਸ.ਟੀ.ਨੂੰ ਅਮਲ ’ਚ ਲਿਆਉਣ ਲਈ ਧਾਰਮਿਕ ਅਸਥਾਨਾਂ ਨੂੰ ਵੀ ਨਹੀਂ ਬਖ਼ਸ਼ਿਆ। ਉਹਨਾਂ ਅੱਗੇ ਕਿਹਾ ਕਿ ਟੈਕਸ ਵਸੂਲਣਾ ਸਰਕਾਰ ਦਾ ਹੱਕ ਹੈ ਪ੍ਰੰਤੂ ਜਦ ਸਰਕਾਰ ਗੁਰੂ ਘਰਾਂ ਤੇ ਹੀ ਟੈਕਸ ਲਗਾ ਦੇਵੇ ਤਾਂ ਇਸ ਤੋਂ ਵੱਡਾ ਜੁਲਮ ਕੋਈ ਹੋ ਨਹੀ ਸਕਦਾ।
ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਕਾਲ ਤੋਂ ¦ਗਰ ਪ੍ਰਥਾ ਚਲਦੀ ਆ ਰਹੀ ਹੈ, ਹਿੰਦੁਸਤਾਨ ਤੇ ਵਿਦੇਸ਼ੀਆਂ ਨੇ ਵੀ ਰਾਜ ਕੀਤਾ ਜਿਸ ਵਿਚ ਮੁਗਲ ਅਤੇ ਅੰਗਰੇਜ਼ ਸ਼ਾਮਿਲ ਸਨ ਪ੍ਰੰਤੂ ਕਿਸੇ ਨੇ ਵੀ ¦ਗਰ ਤੇ ਟੈਕਸ ਨਹੀ ਲਗਾਇਆ ਸੀ। ਪਰ ਅਜ਼ਾਦ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਦਰਬਾਰ ਸਾਹਿਬ ਨੂੰ ਵੀ ਨਹੀ ਬਖ਼ਸ਼ਿਆ , ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਆਪਣੀ ਕਿਰਤ ਕਮਾਈ ਵਿਚੋਂ ਦਾਨ ਦਿੰਦੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ¦ਗਰ ਤੇ ਲਗਾਏ ਟੈਕਸ ਨੂੰ ਵਾਪਿਸ ਲਵੇਂ ਨਹੀ ਤਾਂ ਆਉਣ ਵਾਲੇ ਸਮੇਂ ’ਚ ਉਸ ਨੂੰ ਸ਼ਰਧਾਲੂਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਖਿਲਾਫ਼ ਭੁੱਖ ਹੜਤਾਲ ਦੌਰਾਨ ਲੱਗਭਗ 2000 ਦੇ ਕਰੀਬ ਸ਼ਰਧਾਲੂਆਂ ਨੇ ਦਸਖਤ ਕੀਤੇ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ । ਇਸ ਮੌਕੇ ਉਹਨਾਂ ਨਾਲ ਮਨਜੀਤ ਸਿੰਘ ਕਨਵੀਨਰ , ਸੋਮੀ ਤੁੰਗਵਾਲੀਆਂ, ਜਗਰੂਪ ਸਿੰਘ, ਬਲਜੀਤ ਸਿੰਘ ਭੋਖੜਾ , ਗੁਰਮੇਲ ਸਿੰਘ ਕੈਸ਼ੀਅਰ , ਗੁਰਪ੍ਰੀਤ ਚੌਹਾਨ , ਗੋਪਾਲ ਸਿੰਘ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ।

Send this to a friend