ਧੂਰੀ, 8 ਫ਼ਰਵਰੀ (ਸੰਨੀ ਘਨੌਰ)-ਨੇੜਲੇ ਪਿੰਡ ਬੇਨੜਾ ਦੇ ਦਲਿਤ ਪਰਿਵਾਰ ਦੇ ਕਾਲਾ ਸਿੰਘ ਦੀ ਪੰਜ ਸਾਲਾ ਲੜਕੀ ਲਈ ਉਸ ਦੇ ਪਰਿਵਾਰ ਦੀ ਗਰੀਬੀ ਉਸ ਦੀ ਜ਼ਿੰਦਗੀ ਲਈ ਸ਼ਰਾਪ ਸਾਬਿਤ ਹੋਣ ਜਾ ਰਹੀ ਹੈ, ਕਿਉਂਕਿ ਅਤਿ ਗਰੀਬ ਪਰਿਵਾਰ ਨਾਲ ਸਬੰਧਤ ਕਾਲਾ ਸਿੰਘ ਦੀ ਪੰਜ ਸਾਲਾ ਬੱਚੀ ਮਨਪ੍ਰੀਤ ਕੌਰ ਦੇ ਦਿਲ ’ਚ ਤਿੰਨ ਸੁਰਾਖ ਹਨ।
ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਇਸ ਪੀੜਤ ਪਰਿਵਾਰ ਦੇ ਘਰ ਦਾ ਦੌਰਾ ਕੀਤਾ ਤਾਂ ਛੋਟੇ ਜਿਹੇ ਕੱਚੇ ਮਕਾਨ ’ਚ ਰਹਿ ਕੇ ਜੀਵਨ ਗੁਜਾਰਾ ਕਰਨ ਵਾਲੇ ਕਾਲਾ ਸਿੰਘ ਤੇ ਉਸ ਦੀ ਪਤਨੀ ਨੇ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪੰਜ ਸਾਲਾ ਬੱਚੀ ਮਨਪ੍ਰੀਤ ਕੌਰ ਦੇ ਦਿਲ ’ਚ ਤਿੰਨ ਸੁਰਾਖ ਹਨ ਅਤੇ ਉਹ ਆਪਣੀ ਬੱਚੀ ਦੇ ਇਲਾਜ਼ ਲਈ ਵੱਖ-ਵੱਖ ਹਸਪਤਾਲਾਂ ਵਿੱਚ ਜਾ ਆਏ ਹਨ ਅਤੇ ਹੁਣ ਪਟਿਆਲਾ ਅਤੇ ਚੰਡੀਗੜ੍ਹ ਦੇ ਡਾਕਟਰਾਂ ਦਾ ਚੈ¤ਕਅੱਪ ਕਰਵਾਉਣ ਤੋਂ ਬਾਅਦ ਇਸ ਦੇ ਇਲਾਜ਼ ’ਤੇ ਕਰੀਬ ਪੰਜ ਲੱਖ ਰੁਪਏ ਦਾ ਖਰਚਾ ਦੱਸਿਆ ਹੈ, ਜੋ ਕਿ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਹੁਣ ਕਾਲਾ ਸਿੰਘ ਦੇ ਪਰਿਵਾਰ ਦੀਆਂ ਅੱਖਾਂ ਦਾਨੀ ਸੱਜਣਾਂ ’ਤੇ ਟਿਕੀਆਂ ਹੋਈਆਂ ਹਨ ਕਿ ਉਨ੍ਹਾਂ ਦੀ ਬੱਚੀ ਦੀ ਜ਼ਿੰਦਗੀ ਬਚਾਉਣ ਲਈ ਉਨ੍ਹਾਂ ਦੇ ਪਰਿਵਾਰ ’ਤੇ ਕੋਈ ਅਹਿਸਾਨ ਕਰੇਗਾ। ਪੀੜਤ ਪਰਿਵਾਰ ਕਾਲਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਪਣੀ ਲੜਕੀ ਦੇ ਇਲਾਜ਼ ਲਈ ਮੁੱਖ ਮੰਤਰੀ ਰਾਹਤ ਫੰਡ ’ਚੋਂ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।
ਦਿਲ ’ਚ ਸੁਰਾਖ : ਪੈਸੇ ਥੁੜੋਂ ਇਲਾਜ ਲਈ ਤਰਸ ਰਹੀ ਹੈ ਦਲਿਤ ਪਰਿਵਾਰ ਦੀ ਪੰਜ ਸਾਲਾ ਬੱਚੀ



