ਮੰਡੀ ਗੋਬਿੰਦਗੜ੍ਹ, 7 ਫਰਵਰੀ (ਮਨੋਜ ਭਾਲਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਲੋਂ ਪਿਛਲੇ 7 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਵਰਗੇ ਮਜਬੂਤ ਆਗੂ ਨੂੰ ਦੇਸ਼ ਦੀ ਵਾਗ ਡੋਰ ਸੰਭਾਲਣ ਲਈ ਆਪਣੇ ਮੱਤ ਦਾ ਇਸਤੇਮਾਲ ਕਰਨ । ਸ: ਬਾਦਲ ਅੱਜ ਸਟੀਲ ਚੈਂਬਰ ਆਫ ਕਮਰਸ ਐਡ ਇੰਡਸਟਰੀਜ਼ ਮੰਡੀ ਗੋਬਿੰਦਗੜ੍ਹ ਵੱਲੋਂ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਲਾਈਨਜ ਭਵਨ ਵਿਖੇ ਉਨ੍ਹਾਂ ਵੱਲੋਂ ਆਇਰਨ ਸਟੀਲ ’ਤੇ ਵੈਟ 4.95 ਫੀਸਦੀ ਤੋਂ ਘਟਾ ਕੇ 2.75 ਫੀਸਦੀ ਅਤੇ ਸਕਰੈਪ ਦੇ ਲੋਹੇ ’ਤੇ 4.95 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰਨ ਲਈ ਉਨ੍ਹਾਂ ਦੇ ਸਨਮਾਨ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸ: ਬਾਦਲ ਨੇ ਐਲਾਨ ਕੀਤਾ ਕਿ ਮੋਹਾਲੀ ਵਿਖੇ 50 ਏਕੜ ਜਮੀਨ ਵਿੱਚ ਵੱਡੀ ਆਈ.ਟੀ. ਕੰਪਨੀ ਇਨਫੋਸਿਸ ਵੱਲੋਂ ਆਈ.ਟੀ. ਸੈਂਟਰ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ 25 ਹਜਾਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕੇਗਾ। ਉਨ੍ਹਾਂ ਕਿਹਾ ਕਿ ਹੋਟਲ ਅਤੇ ਫੂਡ ਪ੍ਰੋਸੈਸਿੰਗ ਕੰਪਨੀ ਆਈ.ਟੀ.ਸੀ. ਵੱਲੋਂ ਵੀ 500 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕਰਕੇ ਰੋਜ਼ਗਾਰ ਲਈ ਹੋਰ ਵਧੇਰੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 13 ਫਰਵਰੀ ਤੋਂ ਪੰਜਾਬ ਦੇ ਬੀ. ਤੇ ਸੀ ਕੈਟਾਗਿਰੀ ਦੇ 71 ਸ਼ਹਿਰਾਂ ਵਿੱਚੋਂ ਪੂਰੀ ਤਰ੍ਹਾਂ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ ਜਾਵੇਗਾ ਅਤੇ ਸਾਰੇ ਵਪਾਰੀ ਆਪਣੇ ਕਾਰੋਬਾਰ ਦਾ ਸਵੈ ਅਨੁਮਾਨ ਲਗਾ ਕੇ ਯਕਮੁਸਤ ਆਨ ਲਾਈਨ ਟੈਕਸ ਦੀ ਅਦਾਇਗੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਵਪਾਰੀਆਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜੋਗਿੰਦਰਪਾਲ ਸਿੰਗਲਾ ਅਤੇ ਸਟੀਲ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸ੍ਰੀ ਭਾਰਤ ਭੂਸ਼ਣ ਜਿੰਦਲ ਨੇ ਲੋਹੇ ਤੋਂ ਵੈਟ ਘਟਾਉਣ ਅਤੇ ਸਮਾਗਮ ਵਿੱਚ ਸ਼ਿਕਰਤ ਕਰਨ ਲਈ ਸ: ਬਾਦਲ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਸਮਾਗਮ ਨੂੰ ਸਟੀਲ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਨੋਦ ਕਾਂਸਲ, ਭਾਵ ਨਗਰ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਮਨਮੋਹਣ ਸਿੰਘ ਮਾਂਗਟ, ਇੰਡਕਸ਼ਨ ਫਰਨੈਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਮਹਿੰਦਰ ਗੁਪਤਾ, ਆਲ ਇੰਡੀਆ ਸਟੀਲ ਰੀ ਰੋਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਨੋਦ ਵਸ਼ਿਸ਼ਟ, ਆਈਰਨ ਸਕਰੈਪ ਟਰੇਡਰਜ਼ ਐਸੋਸੀਏਸ਼ਨ ਦੇ ਸ੍ਰੀ ਭਗਵਾਨ ਗੁਪਤਾ, ਮਾਡਰਨ ਸਟੀਲ ਗਰੁੱਪ ਆਫ ਇੰਡਸਟਰੀ ਸ੍ਰੀ ਅਮਰਜੀਤ ਗੋਇਲ ਅਤੇ ਸਾਬਕਾ ਮੰਤਰੀ ਡਾ: ਹਰਬੰਸ ਲਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ: ਬਾਦਲ ਨੂੰ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ, ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਜਗਦੀਪ ਸਿੰਘ ਚੀਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਸਾਬਕਾ ਵਿਧਾਇਕ ਸ: ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ: ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ: ਬਲਜੀਤ ਸਿੰਘ ਭੁੱਟਾ, ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਮਿਸ਼ਨਰ ਸ੍ਰੀ ਅਨੁਰਾਗ ਵਰਮਾਂ, ਵਧੀਕ ਕਮਿਸ਼ਨਰ ਸ੍ਰੀ ਸ਼ਿਵ ਦੁਲਾਰ ਸਿੰਘ ਢਿਲੋਂ, ਡੀ.ਆਈ.ਜੀ. ਕੰਵਰ ਵਿਜੇ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਮੀਤ ਸਿੰਘ ਚੌਹਾਨ, ਐਸ.ਜੀ.ਪੀ.ਸੀ.ਮੈਂਬਰ ਸ: ਰਵਿੰਦਰ ਸਿੰਘ ਖਾਲਸਾ, ਸ੍ਰੀ ਗੁਰਪ੍ਰੀਤ ਸਿੰਘ ਸੋਨੂੰ ਚੀਮਾ, ਬਲਾਕ ਸੰਮਤੀ ਅਮਲੋਹ ਦੇ ਚੇਅਰਮੈਨ ਸ: ਕਸ਼ਮੀਰਾ ਸਿੰਘ ਸ਼ਾਹਪੁਰ, ਸ: ਚੰਨਣ ਸਿੰਘ ਮਠਾੜੂ, ਸ਼੍ਰੀ ਦੇਵੀ ਦਿਆਲ ਪ੍ਰਾਸ਼ਰ, ਸ: ਰਣਧੀਰ ਸਿੰਘ ਭਾਂਬਰੀ, ਸ: ਰਣਬੀਰ ਸਿੰਘ ਬੀਬੀਪੁਰ, ਸ: ਸੁਖਮਿੰਦਰ ਸਿੰਘ ਭਾਂਬਰੀ, ਪ੍ਰਧਾਨ ਨਗਰ ਕੌਂਸਲ ਅਮਲੋਹ ਸ੍ਰੀ ਵਿੱਕੀ ਮਿੱਤਲ, ਉਦਯੋਗਪਤੀ ਸ੍ਰੀ ਸੋਮਨਾਥ ਦੁਆ, ਸ੍ਰੀ ਉਮ ਪ੍ਰਕਾਸ਼ ਗੁਪਤਾ, ਸ੍ਰੀ ਪ੍ਰਕਾਸ਼ ਚੰਦ ਗਰਗ, ਸ੍ਰੀ ਸੁਭਾਸ਼ ਸਿੰਗਲਾ, ਸ੍ਰੀ ਵੇਦ ਦੀਵਾਨ, ਸ੍ਰੀ ਸਤਵੰਤ ਸਿੰਘ ਕੈਲੇ, ਸ੍ਰੀ ਦਿਨੇਸ਼ ਗਰਗ, ਸ੍ਰੀ ਅਮਰਦੀਪ ਸਿੰਘ ਪ੍ਰਿੰਸ ਅਤੇ ਸ੍ਰੀ ਅਸ਼ੋਕ ਸ਼ਰਮਾ, ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਸ: ਇੰਦਰਜੀਤ ਸਿੰਘ ਧਾਲੀਵਾਲ, ਸ੍ਰੀ ਹਰਵਿੰਦਰ ਸਿੰਘ ਹਰਪਾਲਪੁਰ, ਸ੍ਰੀ ਹੁਕਮ ਚੰਦ ਬਾਂਸਲ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸ: ਰਣਜੀਤ ਸਿੰਘ ਨਿਊਂਆਂ ਅਤੇ ਸ੍ਰੀ ਵਿਨੋਦ ਗੋਇਲ ਵੀ ਹਾਜਰ ਸਨ।



