ਤਰਨਤਾਰਨ, 14 ਮਾਰਚ (ਜਰਮਨਜੀਤ ਰਟੌਲ)- ਜ਼ਿਲ੍ਹੇ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਕੀਤੇ ਗਏ ਕਾਰਜਾਂ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜ਼ਿਲ੍ਹੇ ਨੂੰ ਮਿਲੇ ਸਨਮਾਨ ਲਈ ਅੱਜ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ ਤੇ ਹੋਰ ਪਤਵੰਤ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੂੰ ਵਧਾਈ ਦੇਣ ਲਈ ਵਿਸ਼ਸ ਤੌਰ ’ਤੇ ਜ਼ਿਲ੍ਹਾ ਪ੍ਰਬਧੰਕੀ ਕੰਪਲੈਕਸ ਵਿਖੇ ਪੁੱਜੇ। ਇਸ ਮੌਕੇ ਬੋਲਦਿਆਂ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਠਬੇਟੀ ਬਚਾਉ-ਬੇਟੀ ਪੜਾਉੂ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਕੀਤੇ ਗਏ ਕੰਮਾਂ ਲਈ ਤਰਨਤਾਰਨ ਜ਼ਿਲ੍ਹੇ ਨੂੰ ਜੋ ਸਨਮਾਨ ਮਿਲਿਆ ਹੈ, ਉਹ ਸਾਰੇ ਅਧਿਕਾਰੀਅੰ, ਕਰਮਚਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਨਾਗਰਿਕਾਂ ਵੱਲੋਂ ਕੀਤੀ ਗਈ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜਿਲ੍ਹੇ ਵਿੱਚ ਕੁੱਖ ਵਿਚ ਧੀਆਂ ਮਾਰਨ ਤੋਂ ਬਚਾਉਣ ਲਈ ਜਿਲਾ ਪ੍ਰਸ਼ਾਸਨ ਨੇ ਜਿੱਥੇ ਮਾਪਿਆਂ ਨੂੰ ਜਾਗਰੂਕ ਕੀਤਾ, ਉਥੇ ਧੀਆਂ ਦੇ ਜਨਮ ਦਿਨ ਵੱਡੇ ਪੱਧਰ ’ਤੇ ਮਨਾਏ ਗਏ। ਘਰਾਂ ਦੀਆਂ ਨੇਮ ਪਲੇਟਾਂ ਧੀਆਂ ਦੇ ਨਾਂਅ ’ਤੇ ਬਣਾ ਕੇ ਲਗਾਈਆਂ, ਬੱਚੀ ਦੇ ਜਨਮ ਦਿਨ ਮੌਕੇ ਰੁੱਖ ਲਗਾਉਣ ਦੀ ਪਿਰਤ ਪਾਈ, ਕੁੱਖ ਅਤੇ ਰੁੱਖ ਨੂੰ ਜੋੜ ਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੰਧਾਂ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਿਖਵਾਏ ਗਏ। ਇਸ ਮੌਕੇ ਸ੍ਰੀ ਗੁਰਮਹਾਂ ਵੀਰ ਸਿੰਘ ਸਰਹਾਲੀ, ਸ੍ਰੀ ਰਾਜੇਸ਼ ਖੋਖਰ, ਸ੍ਰੀ ਰਾਜੇਸ਼ ਭਰਦਵਾਜ, ਸ੍ਰੀ ਵਿਨੋਦ ਪਟਵਾਰੀ, ਸ੍ਰੀ ਹਰਜੀਤ ਸਿੰਘ, ਸ੍ਰੀ ਕੰਵਲ ਭੁੱਲਰ, ਸ੍ਰੀ ਸੁਖਚੈਨ ਸਿੰਘ ਸਰਪੰਚ, ਸ੍ਰੀ ਕ੍ਰਿਸ਼ਨਪਾਲ ਸਿੰਘ ਜੱਜ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ, ਸ੍ਰੀ ਬਲਜੀਤ ਸਿੰਘ, ਸ੍ਰੀ ਪ੍ਰਤਾਪ ਸਿੰਘ ਮਾਛੀਕੇ ਅਤੇ ਸ੍ਰੀ ਸਾਹਿਬ ਸਿੰਘ ਤੋਂ ਇਲਾਵਾ ਹੋ ਪਤਵੰਤੇ ਵੀ ਹਾਜ਼ਰ ਸਨ।