May 26, 2026 1:53 pm

ਬੋਹਾ ਵਿਖੇ ਕੱਟੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ

ਬੋਹਾ, 14 (ਸੰਤੋਖ ਸਾਗਰ)- ਜ਼ਿਲ੍ਹਾ ਮਾਨਸਾ ਪੁਲੀਸ ਮੁਖੀ ਸ਼੍ਰੀ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੋਹਾ ਥਾਨਾ ਮੁਖੀ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਅੱਜ ਬੋਹਾ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਸਤਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟੇ।ਸਬ ਇੰਸਪੈਕਟਰ ਸਤਵਿੰਦਰ ਸਿੰਘ ਨੇ ਬੋਹਾ ਰਤੀਆ ਰੋਡ ਉਪਰ ਨਾਕਾ ਲਗਾਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਸਬ ਇੰਸਪੈਕਟਰ ਸਤਵਿੰਦਰ ਸਿੰਘ ਸਿੰਘ ਨੇ ਦੱਸਿਆ ਕਿ ਜਿਹੜੇ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਵਰਤੋਂ ਨਹੀਂ ਕਰਦੇ ਉਹ ਵਿਅਕਤੀ ਅਪਣੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਨਾਲ ਦੂਸਰਿਆਂ ਦੇ ਜੀਵਨ ਨੂੰ ਖਤਰਿਆਂ ਵਿੱਚ ਪਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਵਰਤੋ ਕਰਨ ਨਾਲ ਅਪਣੀ ਸੁਰੱਖਿਆ ਨੂੰ ਮਜਬੂਤ ਕਰਨਾ ਹੈ। ਇਸੇ ਤਹਿਤ ਬੋਹਾ ਥਾਨੇ ਵਿੱਚ ਮੁੱਖ ਮੁਨਸ਼ੀ ਹਰਵਿੰਦਰ ਸਿੰਘ ਅਤੇ ਹਵਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੋਹਾ ਦੇ ਮੇਨ ਬਜਾਰ ਵਿੱਚ ਕੱਲ ਤੰਬਾਕੂ ਦੇ ਚਲਾਨ ਵੀ ਕੱਟੇ ਹਨ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਉਪਰ ਨਸ਼ੇ ਦੀ ਵਰਤੋ ਕਰਨਾਂ ਗੈਰ ਕਨੂੰਨੀ ਹੈ ਅਤੇ ਅਜਿਹਾ ਕਰਨ ਵਾਲਾ ਵਿਅਕਤੀ ਖੁੱਦ ਜ਼ਿੰਮੇਵਾਰ ਹੋਵੇਗਾ।

Send this to a friend