ਨਵੀਂ ਦਿੱਲੀ- 2019 ਵਿਚ ਹੋਣ ਵਾਲੇ ਮਹਾਮੁਕਾਬਲੇ ਦੀ ਪਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਿਆਸੀ ਸਮੀਕਰਨ ਬਣਨੇ-ਵਿਗੜਨੇ ਸ਼ੁਰੂ ਹੋ ਗਏ ਹਨ। ਸਾਲ 2014 ਵਿਚ ਲੋਕ ਸਭਾ ਚੋਣਾਂ ਤੇ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਨੇ ਵਿਰੋਧੀ ਧਿਰਾਂ ਦੇ ਚਾਰੇ ਖਾਨੇ ਚਿਤ ਕਰ ਦਿਤੇ ਸੀ। ਯੋਗੀ ਅਦਿਤਿਆ ਨਾਥ ਨੂੰ ਮੁਖ ਮੰਤਰੀ ਬਣਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਯੂਪੀ ਦੀ ਕਿਸਮਤ ਬਦਲਣ ਵਾਲੀ ਹੈ। ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿਚ ਅੰਕੜਿਆਂ ਨੂੰ ਜਾਰੀ ਰਖਣਾ ਵੀ ਇਕ ਵਡੀ ਚੁਣੌਤੀ ਹੈ। ਯੂਪੀ ਦੇ ਗੋਰਖਪੁਰ ਤੇ ਫੂਲਪੁਰ ਸੀਟ ਉਤੇ ਲੋਕ ਸਭਾ ਉਪ ਚੋਣ ਵਿਚ ਬੀਜੇਪੀ ਨੂੰ ਵਿਰੋਧੀ ਧਿਰ ਨੇ ਨੁਕਸਾਨ ਪਹੁੰਚਿਆ।ਹਾਲਾਂਕਿ ਬਿਹਾਰ ਦੇ ਭਭੂਆ ਸੀਟ ਤੋਂ ਬੀਜੇਪੀ ਲਈ ਰਾਹਤ ਦੀ ਖਬਰ ਹੈ।