ਰੋਜ਼ਾਨਾ ‘ਪੰਜਾਬ ਟਾਇਮਜ਼’ ਵੱਲੋਂ ਪ੍ਰਕਾਸ਼ਿਤ ਮੂਨਕ ਸਪਲ਼ੀਮੈਂਟ ਕੀਤਾ ਜਾਰੀ

ਮੂਨਕ, 13 ਮਾਰਚ- ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਅਦਾਰੇ ਰੋਜ਼ਾਨਾ ‘ਪੰਜਾਬ ਟਾਇਮਜ਼’ ਵ¤ਲੋਂ ਪ੍ਰਕਾਸ਼ਿਤ ਕੀਤੀ ਗਏ ਮੂਨਕ ਸਪਲ਼ੀਮੈਂਟ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ।ਇਸ ਮੌਕੇ ’ਤੇ ਉਨ੍ਹਾਂ ਨੇ ‘ਪੰਜਾਬ ਟਾਇਮਜ਼’ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ। ਕਲਮ ਦੇ ਧਨੀ ਕੁਲਵੰਤ ਸਿੰਘ ਦੇਹਲਾ ਪ¤ਤਰਕਾਰ ਨੂੰ ਵਧਾਈ ਦਿੰਦਿਆ ਹੋਏ ਭਾਈ ਲੋਗੋਵਾਲ ਨੇ ਕਿਹਾ ਕਿ ਸਿ¤ਖ ਕੌਮ ਦੇ ਮਹਾਨ ਯੋਧੇ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਯਾਦ ਨੂੰ ਸਮੇਂ ਸਮੇਂ ’ਤੇ ਤਾਜਾ ਕੀਤਾ ਹੈ। ਜੋ ਕਿ ਇ¤ਕ ਸ਼ਲਾਘਾਯੋਗ ਕਦਮ ਹੈ।ਇਸ ਮੌਕੇ ਉਦੈ ਸਿੰਘ ਗੁਰਦੁਆਰਾ ਮੈਂਬਰ ਕਮੇਟੀ, ਜਸਪਾਲ ਸਿੰਘ ਦੇਹਲਾ, ਰਾਮਪਾਲ ਸਿੰਘ ਬੈਹਣੀਵਾਲ, ਜਥੇਦਾਰ ਹਰਦੇਵ ਸਿੰਘ ਰੋਗਲਾ, ਜਸਵੰਤ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਹਰਪਾਲ ਸਿੰਘ ਖਜਾਨਚੀ, ਗੋਰਾ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ, ਗਿਆਨੀ ਗੁਰਤੇਜ ਸਿੰਘ, ਧੰਨਾ ਸਿੰਘ ਸਾਬਕਾ ਪੰਚ ਅਤੇ ਹੋਰ ਸਮੂਹ ਆਗੂ ਹਾਜਰ ਸਨ।