ਧਰਨੇ ਕਾਰਨ ਪਿਸ ਰਹੀ ਆਮ ਜਨਤਾ, ਸ਼ਾਇਦ ਜ਼ਿਲ੍ਹਾ ਪ੍ਰਸ਼ਾਸਨ ਗਿਆ ਲੰਬੀ ਛੁੱਟੀ ’ਤੇ
ਬਠਿੰਡਾ, 8 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਬੇਰੁਜ਼ਗਾਰ ਈ. ਜੀ. ਐੱਸ. ਅਤੇ ਏ.ਆਈ.ਈ ਅਧਿਆਪਕਾਂ ਵਲੋ ਪਿਛਲੇ ਐਤਵਾਰ 2 ਫਰਵਰੀ ਤੋਂ ਲੱਗੇ ਧਰਨੇ ਨੇ ਸ਼ਹਿਰ ਦੀ ਸਥਿਤੀ ਨੂੰ ਵਿਸਫੋਟਸ ਬਣਾ ਰੱਖਿਆ ਹਰ ਇਕ ਪ੍ਰਾਣੀ ਅਜਿਹੀ ਸਥਿਤੀ ਬਾਰੇ ਜਾਨਣਾ ਚਹਿੰਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। ਰਾਜਸੀ ਨੇਤਾਵਾਂ ਵਲੋਂ ਬੱਚੀ ਰੂਥ ਨੂੰ ਸ਼ਰਧਾਜ਼ਲੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਬੱਸ ਅੱਡੇ ਅੱਗੇ ਲੱਗੇ ਧਰਨੇ ਨੂੰ ਅੱਜ 48 ਘੰਟਿਆਂ ਦੇ ਕਰੀਬ ਹੋ ਗਏ ਹਨ। ਆਵਾਜ਼ਾਈ ਵੀ ਬਿਲਕੁਲ ਜਾਮ ਹੋ ਕੇ ਰਹਿ ਗਈ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਲ੍ਹਾ ਪ੍ਰਸਾਸ਼ਨ ¦ਬੀ ਛੁੱਟੀ ਤੇ ਜਾ ਚੁੱਕਾ ਹੈ। ਬੱਸ ਅੱਡਾ ਵੀ ਉਜਾੜ ਹੋਇਆ ਪਿਆ ਹੈ। ਆਵਾਜ਼ਾਈ ਵਿਚ ਲੋਕ ਪਿਸ ਕੇ ਰਹਿ ਗਏ ਹਨ। ਬਠਿੰਡਾ ਆਏ ਮੁਸ਼ਫਿਰ ਇਕ ਦੂਜੇ ਸ਼ਹਿਰ ਜਾਣ ਲਈ ਤਰਲੋਮੱਛੀ ਹੋ ਰਹੇ ਹਨ। ਅੱਜ ਦੇ ਧਰਨੇ ਵਿਚ ਵੱਖ ਵੱਖ ਪਾਰਟੀ ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਆਪਣੀ ਭੜਾਂਸ ਕੱਢ ਕੇ ਖੂਬ ਕੋਸਿਆ।
ਬੱਚੀ ਰੂਥ ਦੀ ਮੌਤ ਦਾ ਮਾਮਲਾ ਸ਼ਾਂਤ ਨਹੀਂ ਹੋ ਰਿਹਾ ਹੈ। ਅੱਜ ਵੀ ਬੱਚੀ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਅਧਿਆਪਕਾਂ ਨੁੰ ਸਕੂਲਾਂ ਦੇ ਵਿੱਚ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਬੱਚੀ ਦੀ ਲਾਸ਼ ਦੇ ਸਮੇਤ ਬੱਸ ਸਟੈਂਡ ਚੌਂਕ ਤੇ ਧਰਨਾ ਜਾਰੀ ਰਿਹਾ। ਉਥੇ ਹੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਹਰਮੰਦਰ ਜੱਸੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮ੍ਰਿਤਕ ਬੱਚੀ ਰੂਥ ਦੀ ਮਾਂ ਕਿਰਨਜੀਤ ਕੌਰ ਅਤੇ ਪਰਿਵਾਰ ਨੂੰ ਮਾਇਆ ਦਾਨ ਅਤੇ ਪੀੜਤ ਪਰਿਵਾਰ ਨੂੰ ਪੰਜਾਬ ਕਾਂਗਰਸ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਤੋ ਬਾਅਦ ਜੱਸੀ ਨੇ ਜ਼ਿਲ੍ਹਾ ਕਾਂਗਰਸ ਦੇ ਵਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਹੱਕ ਵਿਚ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਦੇ ਦੌਰਾਨ ਪ੍ਰਦਰਸ਼ਨ ਵਿਚ ਮੌਜੂਦ ਅਧਿਆਪਕਾ ਕਿਰਨਜੀਤ ਕੌਰ ਦੀ ਬੱਚੀ ਦੀ ਮੌਤ ਦੇ ਬਾਅਦ ਅਧਿਆਪਕਾਂ ਦਾ ਗੁੱਸਾ ਲਗਾਤਾਰ ਹੀ ਵਧ ਰਿਹਾ ਹੈ। ਉਥੇ ਹੀ ਮ੍ਰਿਤਕ ਬੱਚੀ ਦੀ ਲਾਸ਼ ਨੂੰ ਬੱਸ ਸਟੈਂਡ ਚੌਕ ਵਿਚ ਧਰਨਾ ਜਾਰੀ ਰਿਹਾ। ਅੱਜ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਿੱਖਿਆਂ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਉਸ ਬਿਆਨ ਦੀ ਕਾਪੀਆਂ ਵੰਡੀਆਂ ਜਿਸ ਵਿਚ ਸਿੱਖਿਆਂ ਮੰਤਰੀ ਨੇ ਮੰਨਿਆ ਸੀ ਕਿ ਪੰਜਾਬ ਵਿਚ ਇਕ ਕੇਂਦਰੀ ਯੋਜਨਾ ਦੇ ਤਹਿਤ 4225 ਅਧਿਆਪਕ ਨਿਯੁੱਕਤ ਕੀਤੇ ਗਏ ਸਨ ਇਸ ਵਿਚ ਜਿਆਦਾਤਰ ਜਾਂ ਤਾ ਦਸਵੀਂ ਹੀ ਪਾਸ ਹਨ ਜਾਂ ਫਿਰ ਉਨ੍ਹਾਂ ਨੇ 12ਵੀਂ ਕੀਤੀ ਹੋਈ ਹੈ। ਅਤੇ ਪਿਛਲੇ ਵਿਧਾਨ ਸਭਾ ਚੋਣਾਂ ਦੇ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਰਕਾਰੀ ਖਰਚੇ ਤੇ ਈ.ਟੀ.ਟੀ ਪ੍ਰੀਖਿਆਂ ਪਾਸ ਕਰਨ ਲਈ ਕਿਹਾ ਸੀ ਉਨ੍ਹਾਂ ਨੇ ਇਹ ਵੀ ਫੈਸਲਾ ਕੀਤਾ ਕਿ ਜਦ ਉਹ ਇਹ ਪ੍ਰੀਖਿਆ ਪਾਸ ਹੋ ਗਏ ਤਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇਗਾ। ਸਿੱਖਿਆ ਮੰਤਰੀ ਦੇ ਉਕਤ ਬਿਆਨ ਦੇ ਸੰਬੰਧ ਵਿਚ ਪ੍ਰਦਰਸ਼ਨਕਾਰੀਆਂ ਦਾ ਤਰਕ ਹੈ ਕਿ ਜਦ ਸਿੱਖਿਆ ਮੰਤਰੀ ਖੁਦ ਮੰਨਦੇ ਹਨ ਕਿ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ, ਤਾਂ ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰ ਦੇਵੇ ਤਾਂ ਉਨ੍ਹਾਂ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਨਾ ਹੋਣਾ ਪਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਾਅਦਾ ਖਿਲਾਫੀ ਕਰ ਕੇ ਉਨ੍ਹਾਂ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਿੱਖਿਆ ਮੰਤਰੀ ਦੇ ਬਿਆਨ ਨੂੰ ਧਿਆਨ ਨਾਲ ਪੜਨ ਜੋ ਸਾਬਿਤ ਕਰ ਦਿੰਦਾ ਹੈ ਕਿ ਕੌਣ ਸਹੀ ਬੋਲ ਰਿਹਾ ਹੈ ਪ੍ਰਦਰਸ਼ਨਕਾਰੀ ਜਾਂ ਫਿਰ ਸਰਕਾਰ ਉਧਰ ਬੱਚੀ ਦੀ ਮੌਤ ਦੀ ਖਬਰ ਸੁਣਦੇ ਹੀ ਸ਼ਹਿਰ ਦੇ ਸਮਾਜਸੇਵੀ, ਕਿਸਾਨ ਜਥੇਬੰਦੀਆਂ, ਆਮ ਜਨਤਾ ਅਧਿਆਪਕ ਵਿਦਿਆਰਥੀ ਅਤੇ ਰਾਜਨੀਤਕ ਪਾਰਟੀਆ ਦੇ ਨੇਤਾਂ ਵੀ ਅਧਿਆਪਕਾਂ ਨੂੰ ਸਮਰਥਨ ਦੇਣ ਲਈ ਪਹੁੰਚ ਰਹੇ ਹਨ। ਸਾਰੇ ਹੀ ਸੰਗਠਨਾਂ ਨੇ ਬੱਚੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕ ਿਬਠਿੰਡਾ ਵਿਚ ਹੋਏ ਹੁਣ ਤਕ ਕੇ ਸਾਰੇ ਅੰਦੋਲਨਾਂ ਵਿਚੋ ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਦਰਜਨਾਂ ਸੰਗਠਨ ਸੰਸਥਾਵਾਂ ਅਤੇ ਆਮ ਜਨਤਾ ਦਾ ਸਮਰਥਨ ਮਿਲ ਰਿਹਾ ਹੈ।
ਸੰਘਰਸ਼ੀ ਅਧਿਆਪਕਾਂ ਨੂੰ ਦਰਜਨਾਂ ਸੰਸਥਾਵਾਂ ਅਤੇ ਆਮ ਜਨਤਾ ਦਾ ਸਮਰਥਨ



