May 26, 2026 5:49 am

ਮੋਟਰਸਾਈਕਲ ਤੇ ਸਾਈਕਲ ਦੀ ਟੱਕਰ ਵਿਚ ਇੱਕ ਦੀ ਮੌਤ

ਸਾਦਿਕ, 12 ਮਾਰਚ (ਗੁਰਵਿੰਦਰ ਔਲਖ)- ਸਥਾਨਕ ਫ਼ਿਰੋਜ਼ਪੁਰ ਵਾਲੀ ਸੜਕ ਤੇ ਪੈਂਦੇ ਪਿੰਡ ਸਾਧੂ ਵਾਲਾ ਦੀ ਸੜਕ ਦੇ ਮੋੜ ਤੋਂ ਥੋੜਾ ਅੱਗੇ ਬੀਤੀ ਰਾਤ ਇਕ ਮੋਟਰਸਾਈਕਲ ਤੇ ਸਾਈਕਲ ਦੀ ਹੋਈ ਸਿੱਧੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਮੋਟਰ ਸਾਈਕਲ ਜੋ ਫ਼ਿਰੋਜ਼ਪੁਰ ਵਾਲੇ ਪਾਸਿਉਂ ਸਾਦਿਕ ਨੂੰ ਆ ਰਿਹਾ ਸੀ ਤੇ ਇਸ ਨੂੰ ਜਗਰੂਪ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਚੱਕ ਸਾਹੂ ਚਲਾ ਰਿਹਾ ਸੀ ਤੇ ਵਿਸਾਖਾ ਸਿੰਘ (65) ਪੁੱਤਰ ਬੱਗਾ ਸਿੰਘ ਵਾਸੀ ਪਿੰਡ ਸੰਗਾਰਾਹੂਰ ਆਪਣੇ ਸਾਈਕਲ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਇਸ ਜਗ੍ਹਾ ਤੇ ਆ ਕੇ ਅਚਾਨਕ ਮੋਟਸਾਈਕਲ, ਸਾਈਕਲ ਵਿਚ ਵੱਜ ਗਿਆ ਜਿਸ ਕਾਰਨ ਸਾਈਕਲ ਸਵਾਰ ਕਣਕ ਦੇ ਖੇਤਾਂ ਵਿਚ ਜਾ ਡਿੱਗਿਆ ਤੇ ਮੋਟਰ ਸਾਈਕਲ ਸਵਾਰ ਵੀ ਡਿੱਗਣ ਕਾਰਨ ਜਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ 108 ਐਂਬੂਲੈਂਸ ਰਾਹੀਂ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਪੁਹੰਚਾਇਆ। ਜਖ਼ਮੀਆਂ ਵਿਚੋਂ ਸਾਈਕਲ ਸਵਾਰ ਵਿਸਾਖਾ ਸਿੰਘ ਦੀ ਮੌਤ ਹੋ ਜਾਣ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ। ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

Send this to a friend