May 25, 2026 1:30 pm

ਸੰਗੀਤਕ ਦੁਨੀਆਂ ਦਾ ਉਭਰਦਾ ਸਿਤਾਰਾ ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ, ਜਿਸ ਨੇ ਸਟੇਜਾਂ, ਜਗਰਾਤਿਆਂ ਤੇ ਅਖਾੜਿਆਂ ਵਿੱਚ ਢੋਲਕ ਵਜਾ ਕੇ ਪ੍ਰਸਿੱਧੀ ਖੱਟੀ। ਮਿਤੀ 04 ਜੂਨ 1994 ਨੂੰ ਜਿਲ੍ਹਾਂ ਬਰਨਾਲਾ ਦੇ ਪਿੰਡ ਜੰਗੀਆਣਾ ਦੇ ਰਹਿਣ ਵਾਲੇ ਪਿਤਾ ਕੁਲਵੰਤ ਸਿੰਘ ਦੇ ਘਰ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਕੁਲਵਿੰਦਰ ਸਿੰਘ ਗਿੱਲ ਨੇ ਜਨਮ ਲਿਆ। ਬਚਪਨ ਤੋਂ ਹੀ ਸੰਗੀਤਕ ਦੁਨੀਆਂ ਵਿੱਚ ਰੁਚੀ ਹੋਣ ਕਰਕੇ ਐਮ. ਏ. (ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਡਿਗਰੀ ਮਿਲਣ ਤੱਕ ਕੁਲਵਿੰਦਰ ਸਿੰਘ ਨੂੰ ਢੋਲਕ ਵਜਾਉਣ ਵਿੱਚ ਪੂਰਨ ਤੌਰ ਤੇ ਰੁਚੀ ਹੋਣ ਲੱਗੀ। ਢੋਲਕ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਪ੍ਰਸਿੱਧ ਢੋਲਕ ਵਾਦਕ ਨਿੰਦੀ ਰਾਮਪੁਰਾ ਫੂਲ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ। ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਕੁਲਵਿੰਦਰ ਸਿੰਘ ਗਿੱਲ ਪ੍ਰਸਿੱਧ ਲੋਕ ਗਾਂਿੲਕ ਸੁਖਵਿੰਦਰ ਸਿੰਘ ਸੁੱਖੀ, ਛਿੰਦਾ ਸ਼ੌਕੀ, ਰਾਜਾ ਸਿੱਧੂ, ਅਰਸ਼ਦੀਪ ਚੋਟੀਆਂ, ਸੁਖਵੀਰ ਸਿੱਧੂ, ਹਰਜੋਤ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਅੱਜ ਕੱਲ ਢੋਲਕ ਮਾਸਟਰ ਕੁਲਵਿੰਦਰ ਸਿੰਘ ਗਿੱਲ ਪ੍ਰਸਿੱਧ ਲੋਕ ਗਾਇਕ ਹਰਜੋਤ ਦੇ ਮਿਊਜ਼ੀਕਲ ਗਰੁੱਪ ਨਾਲ ਸਟੇਜਾਂ ਉੱਪਰ ਢੋਲਕ ਮਾਸਟਰ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
-ਪੱਤਰਕਾਰ ਇੰਦਰਜੀਤ ਨਥਾਣਾ

Send this to a friend