ਨਸ਼ੀਲੇ ਕੈਪਸੂਲਾਂ ਸਮੇਤ ਇਕ ਗ੍ਰਿਫ਼ਤਾਰ

ਕਾਦੀਆਂ, 10 ਮਾਰਚ (ਮੁਨੀਰਾ ਸਲਾਮ)- ਕਾਦੀਆਂ ਪੁਲਿਸ ਵਲੋਂ ਇਕ ਨੋਜਵਾਨ ਨੂੰ ਨਸ਼ੀਲੇ ਕੈਪਸੁਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧ ਚ ਸ਼੍ਰੀ ਸੁਦੇਸ਼ ਕੁਮਾਰ ਐਸ ਐਚ ਉ ਕਾਦੀਆਂ ਨੇ ਦਸਿਆ ਕਿ ਕਾਦੀਆਂ ਪੁਲਿਸ ਗਸ਼ਤ ਤੇ ਸੀ। ਇਹ ਗਸ਼ਤ ਏ ਐਸ ਆਈ ਜਤਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਲਗਾ ਰਹੇ ਸਨ। ਜਦੋਂ ਉਨ੍ਹਾਂ ਦੀ ਪਾਰਟੀ ਸਿਵਲ ਹਸਪਤਾਲ ਕਾਦੀਆਂ ਨੇੜੇ ਪਹੁੰਚੀ ਤਾਂ ਉਥੇ ਇਕ ਨੋਜਵਾਨ ਨੂੰ ਰੋਕਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਨੋਜਵਾਨ ਕੋਲੋਂ ਪਾਰਵਨ ਸਪਾਸ ਦੇ 80 ਕੈਪਸੂਲ, 160 ਨਸ਼ੀਲੇ ਖੁਲੇ ਕੈਪਸੁਲ ਬਿਨਾਂ ਮਾਰਕਾ ਬਰਾਮਦ ਹੋਏ। ਜਿਸਤੇ ਕਥਿਤ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਯੁਵਕ ਦੀ ਪਹਿਚਾਨ ਸਿਮਰਜੀਤ ਸਿੰਘ ਉਰਫ਼ ਸਿਮਰ ਪੁਤਰ ਤਰਸੇਮ ਸਿੰਘ ਕੋਮ ਤਰਖ਼ਾਣ ਵਾਸੀ ਮੁਹਲਾ ਧਰਮਪੁਰਾ ਰਜ਼ਾਦਾ ਰੋਡ ਕਾਦੀਆਂ ਵਜੋਂ ਹੋਈ ਹੈ। ਪੁਲਿਸ ਨੇ ਮੁਕਦਮਾ ਨੰਬਰ 6 ਮਿਤੀ 9-3-18 ਨੂੰ ਜੁਰਮ ਨੰਬਰ 22-62-85 ਐਨ ਡੀ ਪੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Send this to a friend