ਰਾਮਪੁਰਾ ਫੂਲ, 10 ਮਾਰਚ (ਹੇਮੰਤ ਸ਼ਰਮਾ, ਅੰਕਿਤ ਗਰਗ)- .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਰੈਡ ਰਿਬਨ ਕਲੱਬ ਅਤੇ ਐਨਐਸਐਸ ਵਿਭਾਗ ਵਲੋਂ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਜਿਸ ਵਿੱਚ ਆਧੁਨਿਕ ਸਮਾਜ ਵਿੱਚ ਔਰਤਾਂ ਦੀ ਦਸ਼ਾ ਦਿਸ਼ਾ ਵਿਸ਼ੇ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਮੁੱਖ ਮਹਿਮਾਨ ਡੀਐਸਪੀ ਫੂਲ ਜਸਵਿੰਦਰ ਸਿੰਘ ਚਹਿਲ ਵਿਸ਼ੇਸ਼ ਤੌਰ ਤੇ ਪੁੱਜੇ। ਕਾਲਜ ਦੇ ਐਮਡੀ ਪਰਮਿੰਦਰ ਸਿੰਘ ਸਿੱਧੂ ਨੇ ਆਏ ਮਹਿਮਾਨਾ ਨੂੰ ਜੀ ਆਖਦਿਆਂ ਕਿਹਾ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲੇ ਹੋਏ ਹਨ। ਔਰਤਾਂ ਨੂੰ ਖੁਦ ਵੀ ਆਪਣੀ ਸੋਚ ਬਦਲ ਕੇ ਆਪਣੇ ਆਪ ਨੂੰ ਕਮਜੋਰ ਨਹੀ ਸਮਝਣਾ ਚਾਹੀਦਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਜਸਵਿੰਦਰ ਸਿੰਘ ਚਹਿਲ ਨੇ ਕਿਹਾ ਔਰਤਾਂ ਨੂੰ ਵੱਧ ਤੋਂ ਵੱਧ ਅਕਾਦਮਿਕ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਚੀਫ ਪੈਟਰਨ ਪੁਸ਼ਪਿੰਦਰ ਸਿੰਘ ਸਾਰੋਂ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਔਰਤਾਂ ਨੂੰ ਅਗਾਹਵਧੂ ਸੋਚ ਅਪਣਾ ਕੇ ਮਰਦਾਂ ਦੇ ਬਰਾਬਰ ਖੜੇ ਹੋਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਆਪਣੀਆਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਅਧਿਕਾਰ ਦੇਣ। ਚੇਅਰਮੈਨ ਐਸਐਸ ਚੱਠਾ ਨੇ ਕਿਹਾ ਕਿ ਔਰਤਾਂ ਦੀ ਸਮਾਜ ਨੂੰ ਵੱਡੀ ਦੇਣ ਹੈ। ਲੋਕਾਂ ਨੂੰ ਧੀਆਂ ਪੁੱਤਰਾਂ ਵਿੱਚ ਵਿਤਕਰੇਬਾਜੀ ਨਹੀ ਕਰਨੀ ਚਾਹੀਦੀ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਕੌਰ ਤੇ ਪ੍ਰੋ. ਰਣਜੀਤ ਕੌਰ ਨੇ ਕਰਦਿਆਂ ਕਿਹਾ ਕਿ ਔਰਤਾਂ ਪੜ੍ਹ ਲਿਖ ਕੇ ਉਚੀਆ ਮੰਜਿਲਾ ਸਰ ਕਰ ਰਹੀਆਂ ਹਨ। ਔਰਤ ਜਿੰਦਗੀ ਵਿੱਚ ਕਈ ਕਿਰਦਾਰ ਬਾਖੂਬੀ ਨਿਭਾ ਰਹੀਆਂ ਹਨ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਆਯੋਜਤ ਕੀਤੇ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਜੋਸ਼ੋ ਖਰੋਸ਼ ਨਾਲ ਔਰਤਾਂ ਦੀ ਗੱਲ ਦਰਸ਼ਕਾ ਸਾਹਮਣੇ ਰੱਖਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਬੀਐਸਸੀ ਨਾਨ ਮੈਡੀਕਲ ਫਾਈਨਲ ਦੀ ਵਿਦਿਆਰਥਣ ਰੁਪਿੰਦਰ ਕੌਰ ਫਸਟ ਬੀਐਸਸੀ ਨਾਨ ਮੈਡੀਕਲ ਭਾਗ ਦੂਜਾ ਦੀ ਅਰਸ਼ਪ੍ਰੀਤ ਕੌਰ ਸੈਕਿੰਡ ਤੇ ਬੀਐਸਸੀ ਫੈਸ਼ਨ ਟੈਕਨਾਲੋਜੀ ਫਾਈਨਲ ਦੀ ਨਵਨੀਤ ਕੌਰ ਨੇ ਭਾਸ਼ਣ ਮੁਕਾਬਲਿਆਂ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਦਰਸ਼ਕਾ ਦੀ ਖੂਬ ਸਲਾਘਾ ਬਟੋਰੀ। ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਕਮ ਸਿੰਘ ਚੇਅਰਮੈਨ ਦਸ਼ਮੇਸ਼ ਅਕੈਡਮੀ ਸਮਾਜਸੇਵੀ ਮਨੋਹਰ ਸਿੰਘ ਗਾਇਕ ਨਵਜੋਤ ਸਿਤਾਰਾ ਪ੍ਰੋਗਰਾਮ ਅਫਸਰ ਹਰਪ੍ਰੀਤ ਸ਼ਰਮਾ ਰੈਡ ਰਿਬਨ ਕਲੱਬ ਦੇ ਪ੍ਰੋ. ਸੋਨਵਿੰਦਰ ਸਿੰਘ ਪੰਜਾਬੀ ਵਿਭਾਗ ਮੁਖੀ ਡਾ. ਜਗਰਾਜ ਸਿੰਘ ਮਾਨ ਪ੍ਰੋਗਰਾਮ ਅਫਸਰ ਸੁਖਜਿੰਦਰ ਸਿੰਘ ਪ੍ਰੋ ਹਰਿੰਦਰ ਕੌਰ ਤਾਂਘੀ ਪ੍ਰੋ ਮਨਜੀਤ ਕੌਰ ਚੱਠਾ ਪ੍ਰੋ. ਰੀਤੂ ਤਾਇਲ ਐਫਟੀ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਪ੍ਰੋ. ਰਜਿੰਦਰ ਕੌਰ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ ਮਨਪ੍ਰੀਤ ਕੌਰ ਪ੍ਰੋ ਪਰਮਿੰਦਰ ਕੌਰ ਪ੍ਰੋ. ਪ੍ਰਮਿੰਦਰਜੀਤ ਕੌਰ ਪ੍ਰੋ. ਭਵਨੀਤ ਕੌਰ ਪ੍ਰੋ. ਕਮਲੇਸ਼ ਸਿੰਗਲਾ ਨੂਪੁਰ ,ਪ੍ਰੋ. ਕਰਮਜੀਤ ਕੌਰ ਪ੍ਰੋ ਗਗਨਦੀਪ ਕੌਰ ਪ੍ਰੋ. ਬਲਜੀਤ ਕੌਰ ਪ੍ਰੋ. ਲੀਜਾ ਪ੍ਰੋ ਮਨੀਸ਼ਾ ਪ੍ਰੋ ਸਵਿਤਾ , ਪੂਜਾ, ਰੇਖਾ ਰਾਣੀ, ਨਿਸ਼ਾ, ਅਮਨਪ੍ਰੀਤ ਕੌਰ, ਸਿਮਰਨਜੀਤ ਕੌਰ , ਅਲਕਾ ਰਾਣੀ, ਪ੍ਰੋਸਰਿਤਾ ਨੇ ਕੌਮਾਂਤਰੀ ਔਰਤ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।