ਸ਼ਹਿਰ ’ਚ ਕਲਸ਼ ਯਾਤਰਾ ਕੱਢੀ

ਧੂਰੀ, 10 ਮਾਰਚ (ਸੰਜੀਵ ਸਿੰਗਲਾ)- ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਸੰਮਿਤੀ ਦੇ ਪ੍ਰਧਾਨ ਸ਼ਿਵ ਕੁਮਾਰ ਰਾਜਧਾਨੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀ ਰਾਮ ਜੀ ਦੀ ਸੁੰਦਰ ਕਥਾ ਦੇ ਸਬੰਧ ਵਿੱਚ ਅੱਜ ਸ੍ਰੀ ਬਾਲਾ ਜੀ ਧਾਮ ਤੋਤਾਪੁਰੀ ਰੋਡ ਤੋਂ ਕਲਸ਼ ਯਾਤਰਾ ਕੱਢੀ ਗਈ, ਜਿਸ ਵਿੱਚ 115 ਦੇ ਕਰੀਬ ਸੁਹਾਗਣ ਔਰਤਾਂ ਨੇ ਆਪਣੇ ਸਿਰ ਉਪਰ ਕਲਸ਼ ਚੁੱਕ ਕੇ ਧਾਮ ਦੀ ਪਰਿਕਰਮਾ ਕੀਤੀ।ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਰਾਈਸਿਲਾ ਦੇ ਡਾਇਰੈਕਟਰ ਪ੍ਰਸ਼ੋਤਮ ਦਾਸ ਗਰਗ ਨੇ ਵੀ ਸ਼ਿਰਕਤ ਕੀਤੀ। ਇਹ ਕਲਸ਼ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ’ਚੋਂ ਹੁੰਦੀ ਹੋਈ ਵਾਪਸ ਧਾਂਮ ਪਹੁੰਚਣ ਉਪਰੰਤ ਸਮਾਪਤ ਹੋਈ। ਕਥਾ ਵਾਚਕ ਸ੍ਰੀ ਗੋਪਾਲ ਮੋਹਨ ਭਾਰਦਵਾਜ਼ ਕਰਨਪੁਰ ਵਾਲਿਆਂ ਨੇ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।
ਬਿਜ੍ਰੇਸ਼ ਮਿਸ਼ਰ ਸ਼ਾਸ਼ਤਰੀ ਨੇ ਸਵੇਰ ਵੇਲੇ ਪੂਜਾ ਕਰਨ ਦੀ ਰਸਮ ਨਿਭਾਈ। ਸ੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਸ਼ਿਵ ਕੁਮਾਰ ਰਾਜਧਾਨੀ, ਖਜਾਨਚੀ ਤਰਸੇਮ ਲਾਲ ਮਿੱਤਲ ਕੁੱਕੂ ਅਤੇ ਸੁਰੇਸ਼ ਕੁਮਾਰ ਬਾਂਸਲ ਨੇ ਸਵਾਮੀ ਜੀ ਨੂੰ ਸਮਨਾਨਿਤ ਕੀਤਾ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਰਮੇਸ਼ ਗਰਗ ਡੀ.ਅੱੈਮ ਪਨਸਪ, ਵਿਪਨ ਕਾਂਝਲਾ, ਦੇਵ ਰਾਜ, ਸੁਰਿੰਦਰ ਕੁਮਾਰ ਰਣੀਕੇ, ਹੰਸ ਰਾਜ ਗਰਗ, ਭੂਪਿੰਦਰ ਕੁਮਾਰ ਮਿੱਠਾ ਬਿਰਜੇਸ਼ਵਰ ਗੋਇਲ, ਮਨਜੀਤ ਸਿੰਘ ਬਖਸ਼ੀ, ਨਰੇਸ਼ ਕੁਮਾਰ ਮੰਗੀ, ਵਿਸ਼ਾਲ ਸਿੰਗਲਾ ਆਦਿ ਨੇ ਵੀ ਸ਼ਿਰਕਤ ਕੀਤੀ।

Send this to a friend