Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਵੱਲੋਂ ਬਾਦਲ ’ਤੇ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਦਾ ਸਿਆਸੀ ਲਾਹਾ ਲੈਣ ਦਾ ਦੋਸ਼

Share this story

image ਚੰਡੀਗੜ੍ਹ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਸਾਕਾ ਨੀਲਾ ਤਾਰਾ ਵਰਗੇ ਗੰਭੀਰ ਮੁੱਦੇ ਤੋਂ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ, ਜਦਕਿ ਬਾਦਲ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੇ ਬਾਅਦ ’ਚ ਕਈ ਵੱਡੀਆਂ ਗਲਤੀਆਂ ਕੀਤੀਆਂ ਅਤੇ ਬਾਅਦ ਵਿੱਚ ਖੁਦ ਬਚਣ ਲਈ ਉ¤ਤਰ ਪ੍ਰਦੇਸ਼ ਦੇ ਬਾਜਪੁਰ ’ਚ ਇੱਕ ਫਾਰਮ ਹਾਊਸ ’ਚ ਜਾ ਕੇ ਲੁੱਕ ਗਏ, ਜਿਹੜਾ ਹੁਣ ਉਤਰਾਖੰਡ ’ਚ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਵਿਸ਼ੇਸ਼ ਹਿੱਤਾਂ ਖਾਤਿਰ ਹੁਣ ਇਸ ਮੁੱਦੇ ਨੂੰ ਫਿਰ ਖਰੋਚ ਰਹੇ ਹਨ।ਉਨ੍ਹਾਂ ਨੇ ਚੋਣਾਂ ਵੇਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰਨ ਵਾਲੇ ਬਾਦਲ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਕਿਉਂ ਉਹ ਪੰਜਾਬ ’ਚ

ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਮਾਰੇ ਗਏ 35000 ਬੇਕਸੂਰ ਲੋਕਾਂ ਦੀ ਹੱਤਿਆ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਦੇ। ਬੱਸਾਂ ਤੇ ਰੇਲ ਗੱਡੀਆਂ ’ਚੋਂ ਖਿੱਚ ਖਿੱਚ ਕੇ ਮਾਰੇ ਗਏ ਲੋਕਾਂ ਨਾਲ ਇੰਨਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ?
ਸੀਨੀਅਰ ਕਾਂਗਰਸੀ ਆਗੂ ਨੇ 1984 ਦੇ ਦੰਗਿਆਂ ’ਚ ਭਾਜਪਾ ਤੇ ਆਰ.ਐਸ.ਐਸ ਦੇ ਵਰਕਰਾਂ ਤੇ ਆਗੂਆਂ ਦੀ ਸ਼ਮੂਲੀਅਤ ’ਚ ਵੀ ਬਾਦਲ ਦੀ ਚੁੱਪੀ ’ਤੇ ਸਵਾਲ ਕੀਤਾ ਹੈ?
ਉਨ੍ਹਾਂ ਹਾਲਾਤਾਂ ਨੂੰ ਪਿੱਠ ਦਿਖਾ ਕੇ ਭੱਜਣ ਵਾਲੇ ਬਾਦਲ ਬਾਰੇ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ 26 ਮਈ, 1984 ਨੂੰ ਦਿੱਲੀ ਗੈਸਟ ਹਾਊਸ ਵਿਖੇ ਮੀਟਿੰਗ ਰੱਖੀ ਗਈ ਸੀ, ਜਿਥੇ ਬਾਦਲ ਆਪਣੇ ਦੋ ਸਾਥੀਆਂ ਨਾਲ ਤਿੰਨ ਕੇਂਦਰੀ ਮੰਤਰੀਆਂ ਨੂੰ ਮਿਲੇ ਸਨ। ਮੀਟਿੰਗ ਤੋਂ ਬਾਅਦ ਬਾਦਲ ਦੇ ਦੋ ਸਾਥੀ ਤਾਂ ਤੁਰੰਤ ਪੰਜਾਬ ਲਈ ਰਵਾਨਾ ਹੋ ਗਏ। ਜਦਕਿ ਬਾਦਲ ਆਪ ਜਾ ਕੇ ਛਿੱਪ ਗਏ ਅਤੇ ਬਾਅਦ ’ਚ ਪਤਾ ਚੱਲਿਆ ਕਿ ਉਹ ਯੂ.ਪੀ. ਦੇ ਬਾਜਪੁਰ ਫਾਰਮ ਹਾਊਸ ’ਚ ਜਾ ਕੇ ਲੁੱਕ ਗਏ ਸਨ।
ਉਨ੍ਹਾਂ ਨੇ ਕਿਹਾ ਕਿ 1 ਜੂਨ, 1984 ਨੂੰ ਪੁਲਿਸ ਤੇ ਸੀ.ਆਰ.ਪੀ.ਐਫ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰ ਲਿਆ ਸੀ। ਉਨ੍ਹਾਂ ਨੇ ਬਾਦਲ ਨੂੰ ਸਵਾਲ ਕੀਤਾ ਹੈ ਕਿ ਉਹ ਇਨ੍ਹਾਂ ਹਾਲਾਤਾਂ ’ਤੇ ਚੁੱਪ ਰਹੇ ਅਤੇ ਕਿਉਂ ਹਾਲਾਤ ਗੰਭੀਰ ਹੋ ਜਾਣ ਦੇ ਬਾਵਜੂਦ ਆਪਣੀ ਹਿੰਮਤ ਦਾ ਸਬੂਤ ਦਿੰਦਿਆਂ ਉਹ ਪੰਜਾਬ ਨਹੀਂ ਪਰਤੇ।
ਸਾਬਕਾ ਮੁੱਖ ਮੰਤਰੀ ਨੇ ਸਵਾਲ ਕੀਤਾ ਹੈ ਕਿ ਕਿਉਂ ਬਾਦਲ ਉਹ ਸੌਂਹ ਨੂੰ ਕਾਇਮ ਰੱਖਣ ’ਚ ਨਾਕਾਮ ਰਹੇ, ਜਿਹੜੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਪਣੇ ਸਾਥੀਆਂ ਨਾਲ ਖਾਧੀ ਸੀ ਕਿ ਉਹ ਕਿਸੇ ਵੀ ਫੌਜ਼ੀ ਆਪ੍ਰੇਸ਼ਨ ਦਾ ਸਾਹਮਣਾ ਕਰਨਗੇ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਸਰੀਰਿਕ ਤੌਰ ’ਤੇ ਮੁਕਾਬਲਾ ਕਰਨਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਪਰ ਇਸਦੇ ਉਲਟ ਤੁਸੀਂ ਬਾਜਪੁਰ ਭੱਜ ਗਏ ਅਤੇ ਖੁਦ ਨੂੰ ਇਕ ਫਾਰਮ ਹਾਊਸ ਛਿਪਾ ਲਿਆ ਤੇ ਸੱਭ ਕੁਝ ਖ਼ਤਮ ਕਰਨ ਤੋਂ ਬਾਅਦ ਹੀ ਬਾਹਰ ਆਏ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਾਦਲ ਨੇ ਬੀ.ਬੀ.ਸੀ ਦੇ ਪੱਤਰਕਾਰਾਂ ਮਾਰਕ ਟੁਲੀ ਤੇ ਸਤੀਸ਼ ਜੇਕਬ ਤੱਕ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਸਨ, ਜਿਹੜੇ ਇਸ ਸੱਚਾਈ ਦਾ ਸਬੂਤ ਹਨ। ਕੈਪਟਨ ਅਮਰਿੰਦਰ ਨੇ ਬਾਦਲ ਨੂੰ ਕਿਹਾ ਕਿ ਜਿਵੇਂ ਕੋਈ ਉਨ੍ਹਾਂ ਦੀ ਗਲਤੀਆਂ ਲਈ ਉਨ੍ਹਾਂ ਦੇ ਬੇਟੇ ਸੁਖਬੀਰ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ, ਜਿਹੜੇ ਉਸ ਵੇਲੇ ਇਕ ਨੌਜਵਾਨ ਸਨ ਅਤੇ ਵਿਦੇਸ਼ੀ ਯੂਨੀਵਰਸਿਟੀ ’ਚ ਪੜ੍ਹ ਰਹੇ ਸਨ, ਉਹ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਆਪ੍ਰੇਸ਼ਨ ਬਲੂਸਟਾਰ ਲਈ ਮੁਆਫੀ ਮੰਗਣ ਲਈ ਨਹੀਂ ਕਹਿ ਸਕਦੇ, ਜੋ ਉਸ ਵੇਲੇ ਸਿਰਫ 13 ਸਾਲਾਂ ਦੇ ਸਨ। ਜੇ ਉਨ੍ਹਾਂ ਕਾਂਗਰਸੀਆਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਬਾਰੇ ਰਾਹੁਲ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਉਹ ਦਿੱਲੀ ਦੰਗਿਆਂ ’ਚ ਸ਼ਾਮਿਲ ਹੋ ਸਕਦੇ ਹਨ ਅਤੇ ਤੁਸੀਂ ਉਨ੍ਹਾਂ ਦੇ ਨਾਂ ਦਿੱਤੇ ਜਾਣ ’ਤੇ ਜ਼ੋਰ ਪਾ ਰਹੇ ਹੋ, ਮੈਂ 31 ਅਕਤੂਬਰ, 1984 ਦੀ ਰਾਤ ਦੰਗੇ ਸ਼ੁਰੂ ਹੋਣ ਤੋਂ ਬਾਅਦ 1 ਤੋਂ 3 ਨਵੰਬਰ ਤੱਕ ਦਿੱਲੀ ’ਚ ਸੀ ਤੇ ਉਨ੍ਹਾਂ ਸਾਰਿਆਂ ਰਿਫਊਜੀਆਂ ਕੋਲ ਗਿਆ ਸੀ, ਜਿਨ੍ਹਾਂ ਨੇ ਦਿੱਲੀ ਦੇ ਵੱਖ ਵੱਖ ਗੁਰਦੁਆਰਿਆਂ ’ਚ ਸਹਾਰਾ ਲਿਆ ਹੋਇਆ ਸੀ। ਜਿਹੜੇ ਨਾਂ ਮੈਂ ਉਸ ਵਲੇ ਸੁਣੇ ਸਨ, ਉਹ ਐਚ.ਕੇ.ਐਲ ਭਗਤ, ਧਰਮ ਦਾਸ ਸ਼ਾਸਤਰੀ, ਅਰਜਨ ਦਾਸ, ਲਲਿਤ ਮਾਕਨ ਤੇ ਸੱਜਣ ਕੁਮਾਰ ਸਨ। ਜਿਨ੍ਹਾਂ ’ਚੋਂ ਪਹਿਲੇ ਚਾਰ ਹੁਣ ਨਹੀਂ ਰਹੇ ਅਤੇ ਹੁਣ ਪਰਮਾਤਮਾ ਹੀ ਉਨ੍ਹਾਂ ਨੂੰ ਸਜਾ ਦੇਵੇਗਾ। ਜਦਕਿ ਸੱਜਣ ਕੁਮਾਰ ਦਾ ਟਰਾਇਲ ਆਪਣੇ ਅਖੀਰਲੇ ਦੌਰ ’ਚ ਹੈ ਅਤੇ ਹਰ ਕਿਸੇ ਨੂੰ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਭਾਜਪਾ ਤੇ ਆਰ.ਐਸ.ਐਸ ਆਗੂਆਂ ਦੀ ਭੂਮਿਕਾ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੀ ਭਾਜਪਾ ਤੇ ਆਰ.ਐਸ.ਐਸ ਆਗੂਆਂ ਦੇ ਵੀ ਨਾਂ ਸੁਣੇ ਸਨ, ਜਿਨ੍ਹਾਂ ’ਚ ਕੁਝ ਰਾਮ ਕੁਮਾਰ ਜੈਨ, ਪ੍ਰੀਤਮ ਸਿੰਘ, ਰਾਮ ਚੰਦਰ ਗੁਪਤਾ ਹਨ, ਜਿਹੜੇ ਦੰਗਿਆਂ ’ਚ ਸ਼ਾਮਿਲ ਸਨ। ਪਰ ਬਾਦਲ ਨੇ ਆਪਣੇ ਸਿਆਸੀ ਸਾਂਝੀਦਾਰ ਹੋਣ ਕਾਰਨ ਇਨ੍ਹਾਂ ਬਾਰੇ ਚੁੱਪੀ ਬਣਾਈ ਰੱਖੀ ਹੈ, ਕਿਉਂਕਿ ਬਾਦਲ ਦਾ ਅਕਸ ਇਨ੍ਹਾਂ ’ਤੇ ਹੀ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ 49 ਭਾਜਪਾ ਤੇ ਆਰ.ਐਸ.ਐਸ ਆਗੁਆਂ ਖਿਲਾਫ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ 14 ਮਾਮਲੇ ਦਰਜ਼ ਹੋਏ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ, ਜਦੋਂ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਬਾਦਲ ਵਰਗੇ ਆਗੂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ, ਜਦਕਿ ਆਪ੍ਰੇਸ਼ਨ ਬਲੂਸਟਾਰ ਤੋਂ ਪਹਿਲਾਂ ਤੇ ਬਾਅਦ ਕਈ ਗਲਤੀਆਂ ਲਈ ਉਹ ਖੁਦ ਜਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਵੇਲੇ ਖੁਦ ਨੂੰ ਪ੍ਰਮੋਟ ਕਰਨ ਲਈ ਮੁੱਦਾ ਚੁੱਕਣਾ ਬਾਦਲ ਦੀ ਪੁਰਾਣੀ ਆਦਤ ਹੈ, ਜਿਸਨੇ ਹਮੇਸ਼ਾ ਮਾਸੂਮ ਲੋਕਾਂ ਦੀਆਂ ਭਾਵਨਾਵਾਂ ਭੜਕਾਈਆਂ ਹਨ ਤੇ ਸਿਰਫ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ ਹੈ। ਜਿਸ ਗੈਰ ਜਿੰਮੇਵਾਰਾਨਾ ਢੰਗ ਨਾਲ ਬਾਦਲ ਨੇ ਫੌਜ ’ਚ ਸ਼ਾਮਿਲ ਸਿੱਖਾਂ ਨੂੰ ਬਗਾਵਤ ਕਰਨ ਲਈ ਕਿਹਾ ਸੀ ਅਤੇ ਬਾਦਲ ਦੇ ਕਹਿਣ ’ਤੇ ਕਈ ਸਿੱਖ ਸਿਪਾਹੀ ਬਗਾਵਤ ਕਰ ਗਏ ਤੇ 18 ਸਾਲਾਂ ਤੱਕ ਜੇਲ੍ਹਾਂ ’ਚ ਰਹੇ। ਕੀ ਬਾਦਲ ਇਕ ਵੀ ਵਿਅਕਤੀ ਦੱਸ ਸਕਦੇ ਹਨ, ਜਿਸ ਦੇ ਜੇਲ੍ਹ ਰਹਿਣ ਦੌਰਾਨ ਉਸਦੇ ਪਰਿਵਾਰ ਦੀ ਇਨ੍ਹਾਂ ਨੇ ਸਹਾਇਤਾ ਕੀਤੀ ਹੈ ਜਾਂ ਬਾਹਰ ਆਉਣ ਤੋਂ ਬਾਅਦ ਉਸਨੂੰ ਨੌਕਰੀ ਦਿੱਤੀ ਹੈ? ਪੰਜਾਬ ਹਾਲੇ ਵੀ ਉਨ੍ਹਾਂ ਕਾਲੇ ਦਿਨਾਂ ਦਾ ਦੁੱਖ ਭੋਗ ਰਿਹਾ ਹੈ, ਜਿਸ ਲਈ ਬਾਦਲ ਬਰਾਬਰ ਦੇ ਜਿੰਮੇਵਾਰ ਹਨ ਅਤੇ ਸਿੱਟੇ ਵਜੋਂ ਉਦਯੋਗ ਸੂਬੇ ਤੋਂ ਬਾਹਰ ਜਾ ਚੁੱਕੇ ਹਨ ਅਤੇ ਪੰਜਾਬ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਸੂਬੇ ਸਿਰ ਚੜ੍ਹਿਆ ਕਰਜਾ ਇਕ ਲੱਖ ਕਰੋੜ ਨੂੰ ਪਾਰ ਕਰ ਚੁੱਕਾ ਹੈ ਤੇ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਹੈ।
ਕੈਪਟਨ ਅਮਰਿੰਦਰ ਨੇ ਬਾਦਲ ਨੂੰ ਦੂਜਿਆਂ ’ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਕਣ ਦੀ ਸਲਾਹ ਦਿੱਤੀ ਹੈ, ਜਿਹੜੇ ਉਨ੍ਹਾਂ ਹਾਲਾਤਾਂ ਦਾ ਆਪਣੇ ਸਿਆਸੀ ਫਾਇਦੇ ਲਈ ਇਸਤੇਮਾਲ ਕਰ ਰਹੇ ਹਨ, ਜਿਨ੍ਹਾਂ ’ਚੋਂ ਬਾਹਰ ਨਿਕਲਣ ਲਈ ਕਈ ਕੁਰਬਾਨੀਆਂ ਦੇਣੀਆਂ ਤੇ ¦ਬੇ ਸੰਘਰਸ਼ ਕਰਨੇ ਪਏ ਹਨ।

WRITTEN BY