ਬਾਜਵਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਚੇਤਾਵਨੀ
ਬਠਿੰਡਾ, 6 ਫਰਵਰੀ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ )-ਬੇਰੁਜ਼ਗਾਰ ਈ.ਜੀ.ਐ¤ਸ. ਅਤੇ ਏ.ਆਈ.ਈ. ਅਧਿਆਪਕਾਂ ਵੱਲੋ ਮਾਲ ਰੋਡ ’ਤੇ ਸਥਿਤ ਪਾਣੀ ਦੀ ਟੈਂਕੀੇ ਥੱਲੇ ਚੱਲ ਰਹੇ ਸੰਘਰਸ਼ ਦੌਰਾਨ ਇਕ ਅਧਿਆਪਕਾ ਦੀ ਬੱਚੀ ਰੂਥ ਦੀ ਮੌਤ ਹੋਣ ਕਾਰਨ ਸ਼ਹਿਰ ਦੀ ਭਿਆਨਕ ਸਥਿਤੀ ਬਣ ਗਈ। ਇਸ ਬੱਚੀ ਦੀ ਸੰਘਰਸ਼ ਦੋਰਾਨ ਮੌਤ ਕਾਰਨ ਜਿਥੇ ਵੱਖ ਵੱਖ ਜਥੇਬੰਦੀਆਂ ਨੇ ਆਪਣੇ ਸਹਿਯੋਗ ਦੇਣਾ ਸ਼ੁਰੁੂ ਕੀਤਾ ਹੈ ਉਥੇ ਹੀ ਸਮਾਜਿਕ,ਧਾਰਮਿਕ ਅਤੇ ਹੋਰ ਸ਼ਖਸ਼ੀਅਤਾਂ ਨੇ ਆਪਣੇ ਆਪਣੇ ਵੱਲੋਂ ਪੰਜਾਬ ਸਰਕਾਰ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਵੱਲੋਂ ਸੰਘਰਸ਼ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਤੋਂ ਇਲਾਵਾ
ਪੰਜਾਬ ਸਰਕਾਰ ਨੂੰ ਹਰ ਫਰੰਟ ਦੇ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਹੈਰਾਨੀ ਹੁੰਦੀ ਹੈ ਕਿ ਬਾਦਲ ਪਰਿਵਾਰ ਸਾਰਾ ਇਸ ਬਠਿੰਡਾ ਸ਼ਹਿਰ ਵਿੱਚ ਰਾਤ ਦਿਨ ਫਿਰਦਾ ਹੋਵੇ ਅਤੇ ਕੋਈ ਵੀ ਉਨ੍ਹਾਂ ਦਾ ਨੁਮਾਇੰਦਾ ਗੱਲਬਾਤ ਕਰਕੇ ਇਨ੍ਹਾਂ ਬੱਚੇ ਬੱਚੀਆਂ ਨੂੰ ਇਨਸਾਫ਼ ਨਾ ਦਿਵਾ ਸਕੇ। ਉਨ੍ਹਾਂ ਨੇ ਬਾਦਲ ਸਰਕਾਰ ਅਤੇ ਬਾਦਲ ਪਰਿਵਾਰ ਦੀ ਸਖ਼ਤਾਂ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਬੀਬੀ ਬਾਦਲ ਨੰਨ੍ਹੀ ਛਾਂ ਦੇ ਗੁਣਗਾਨ ਕਰਦਿਆਂ ਹੋਏ ਰਾਤ ਦਿਨ ਪੀ.ਟੀ.ਸੀ. ਚੈਨਲ ’ਤੇ ਗਾਇਣ ਕਰਦੀ ਨਹੀ ਥੱਕਦੀ ਲੇਕਿਨ ਇਕ ਵਾਰ ਉਹ ਇੱਥੇ ਬੱਚੀ ਰੂਥ ਨੂੰ ਸ਼ਰਧਾਜ਼ਲੀ ਦੇ ਫੁੱਲ ਵੀ ਭੇਂਟ ਕਰਨ ਨਹੀਂ ਆਈ। ਬਾਦਲ ਪਰਿਵਾਰ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਲੋਕਾਂ ਦੇ ਹੱਕਾਂ ਬਾਰੇ ਵੀ ਭੁੱਲ ਗਈ ਹੈ। ਬਾਦਲ ਪਰਿਵਾਰ ਆਪਣੀਆਂ ਬੱਸਾਂ ਦੀ ਇੱਕ ਹਫ਼ਤੇ ਦੀ ਕਮਾਈ ਵੀ ਇਨ੍ਹਾਂ ਮੁਲਾਜ਼ਮਾਂ ਲਈ ਦੇ ਦੇਵੇਂ ਤਾਂ ਮੁਲਾਜ਼ਮਾ ਨੂੰ ਉਨ੍ਹਾਂ ਦਾ ਹੱਕਾ ਮਿਲ ਸਕਦਾ ਹੈ। ਮੁਲਾਜ਼ਮਾ ਦਾ ਹੱਕ ਰੱਖਕੇ ਬਾਦਲ ਪਰਿਵਾਰ ਕਦੀ ਵੀ ਖੁਸ਼ ਨਹੀ ਰਹਿ ਸਕਦਾ । ਬਾਦਲ ਪਰਿਵਾਰ ਨੇ ਤਾਂ ਮੁਗਲਾਂ ਨੂੰ ਵੀ ਮਾਤ ਪਾ ਦਿੱਤਾ ਹੈ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੂਬਰ ਕਰ ਦਿੱਤਾ ਸੀ, ਉਹ ਵੀ ਸੱਤਾ ਦਾ ਨਸ਼ਾ ਉਤਰਣ ਤੋਂ ਬਾਅਦ ਜਾਨ ਬਚਾਉਣ ਲਈ ਭੱਜੇ ਫਿਰਦੇ ਸਨ। ਸੰਤ ਦਾਦੂਵਾਲ ਨੇ ਅੱਗੇ ਕਿਹਾ ਕਿ ਅਗਰ ਉਨ੍ਹਾਂ ਨੇ ਨੰਨ੍ਹੀ ਛਾਂ ਬਾਰੇ ਕੁਝ ਸੋਚਣਾ ਹੀ ਨਹੀ ਫਿਰ ਉਹ ਸੰਗਤਾਂ ਦਰਸ਼ਨਾਂ ਜਾਂ ਕਾਨਫਰੰਸਾਂ ਵਿਚ ਨੰਨ੍ਹੀਂ ਛਾਂ ਦਾ ਨਾਅਰਾ ਲਗਾਉਣਾ ਬੰਦ ਕਰੇ। ਉਨ੍ਹਾਂ ਸਖ਼ਤ ਸਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਦੇ ਕਹਿਣ ’ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੱਚੀਆਂ ਦੇ ਗਰਮ ਕੱਪੜੇ,ਕੰਬਲ ਅਤੇ ਰਜਾਈਆਂ ਆਦਿ ਖੋਹ ਕੇ ਲੈ ਗਏ ਜਿਸ ਨਾਲ ਬੱਚੀ ਰੂਥ ਦਾ ਦਿਹਾਂਤ ਹੋ ਗਿਆ। ਸੰਤ ਦਾਦੂਵਾਲ ਨੇ ਕਿਹਾ ਕਿ ਦਿੱਲੀ ਵਿਚ ਕਿਵੇਂ ਇਕ ਆਮ ਆਦਮੀ ਦੇ ਝਾੜੂ ਨੇ ਕਿਸ ਤਰ੍ਹਾਂ ਸੱਤਾ ਧਾਰੀ ਸਰਕਾਰ ਨੂੰ ਹੂੰਝ ਕੇ ਸਾਫ਼ ਕੀਤਾ ਜੇ ਇਹ ਹਾਲ ਪੰਜਾਬ ਦੇ ਸ਼ਹਿਰ ਬਠਿੰਡਾ ਵਿਚ ਰਿਹਾ ਤਾਂ ਤੁਹਾੜਾ ਵੀ ਉਸ ਤੋਂ ਮਾੜਾ ਹਾਲ ਹੋਣਾ ਹੈ। ਇਸ ਤੋਂ ਇਲਾਵਾ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੰਘਰਸ਼ ਕਰ ਰਹੇ ਮੁਲਾਜ਼ਮਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਹਰਸਿਮਰਤ ਬਾਦਲ ਤੋਂ ਪੁੱਛੇ ਕਿ ਇਸ ਤੋਂ ਵੱਡੀ ਨੰਨ੍ਹੀਂ ਛਾਂ ਕਿਹੜੀ ਹੋਵੇਗੀ ਜੋ ਕਿ ਸੜਕਾਂ ’ਤੇ ਰੁੱਲਦੀ ਫਿਰਦੀ ਹੈ। ਸਾਰਾ ਬਾਦਲ ਪਰਿਵਾਰ ਪਿਛਲੇ ਤਿੰਨ ਦਿਨਾਂ ਤੋਂ ਬਠਿੰਡੇ ਘੁੰਮ ਰਿਹਾ ਹੈ ਫਿਰ ਵੀ ਉਨ੍ਹਾਂ ਵਿਚੋਂ ਕੋਈ ਇਕ ਮੈਂਬਰ ਇਥੇ ਨਹੀ ਆ ਰਿਹਾ। ਪਰਾਲੀਮੇਂਟ ਵਿਚ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਬੀਬੀ ਬਾਦਲ ਨੇ ਕਦੀ ਵੀ ਸੋਚਿਆਂ ਕਿ ਉਨ੍ਹਾਂ ਦੇ ਸ਼ਹਿਰ ਦੀ 11 ਮਹੀਨੇ ਦੀ ਬੱਚੀ ਕਿਨ੍ਹਾਂ ਹਾਲਤਾਂ ਵਿਚ ਆਪਣਾ ਦਮ ਤੋੜ ਕੇ ਇਸ ਸੰਘਰਸ਼ ਨੂੰ ਕੀ ਰੂਪ ਦੇ ਰਹੀ ਹੈ ਅਗਰ ਅਜਿਹੀ ਸਥਿਤੀ ਰਹੀ ਤਾਂ ਬਾਦਲ ਸਰਕਾਰ ਦੀ ਕੋਈ ਵੀ ਤਾਕਤ ਬਾਦਲ ਪਰਿਵਾਰ ਨੂੰ ਘਰ ਵਿਚ ਵੜਨ ਨਹੀ ਦੇਵੇਗੀ। ਬਾਜਵਾ ਨੇ ਜਿਲ੍ਹਾ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਚੇਤਵਨੀ ਦਿੰਦੇ ਹੋਏ ਕਿਹਾ ਉਹ ਜਲਦੀ ਹੀ ਇਸ ਸੰਘਰਸ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਰਨਾ ਸਥਿਤੀ ਵਿਸਫੋਟਕ ਹੋ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਜਗਮੀਤ ਸਿੰਘ ਬਰਾੜ, ਜੀਤਮਹਿੰਦਰ ਸਿੰਘ, ਮੋਹਨ ਲਾਲ ਝੁੰਬਾ, ਜਗਜੀਤ ਸਿੰਘ ਜੋਗਾ,ਬਲਦੇਵ ਸਿੰਘ ਸੂਬੇਦਾਰ, ਪਰਵਿੰਦਰ ਸਿੰਘ ਬਾਲੀਆ ਵਾਲੀ ਮਾਨ ਗਰੁੱਪ ਆਦਿ ਨੇ ਬੱਚੀ ਰੂਥ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।
ਸ਼ਹੀਦ ਕਿਰਨਜੀਤ ਕੌਰ ਈ.ਜੀ.ਐ¤ਸ./ਏ.ਆਈ.ਈ. ਐਕਸ਼ਨ ਕਮੇਟੀ ਵਲੋਂ ਚੱਲ ਰਹੇ ਸੰਘਰਸ਼ ਦੌਰਾਨ ਬੱਚੀ ਰੂਥ ਦੀ ਮੌਤ ਕਾਰਨ ਪੰਜਾਬ ਸਰਕਾਰ/ਬਾਦਲ ਸਰਕਾਰ ਦਾ (ਔਰੰਗਜੇਬੀ ) ਦੇ ਕੰਨ੍ਹਾਂ ‘ਤੇ ਦੁੂਜੇ ਦਿਨ ਵੀ ਜੂੰ ਨਹੀ ਸਰਕੀ। ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਜੋ ਸ਼ਰਤ ਪ੍ਰਸ਼ਾਸਨ ਨੇ ਰੱਖੀ ਕਿ ਪਹਿਲਾਂ ਬੱਚੀ ਦਾ ਸੰਸਕਾਰ ਕਰੋ ਫਿਰ ਗੱਲਬਾਤ ਕੀਤੀ ਜਾਵੇਗੀ, ਜਿਸ ਕਾਰਨ ਗੱਲਬਾਤ ਅੱਧ ਵਿਚਾਲੇ ਟੁੱਟੀ, ਸੋ ਸੰਘਰਸ਼ ਕਮੇਟੀ ਵੱਲੋਂ ਰੋਸ਼ਿਤ ਅਧਿਆਪਕਾਂ ਨੇ ਬਠਿੰਡਾ ਦੇ ਬੱਸ ਸਟੈਂਡ ’ਤੇ ਹਾਈਵੇ ਨੂੰ ਅਣਮਿੱਥੇ ਲਈ ਜਾਮ ਕਰਕੇ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਜਾਰੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੇਠ ਡੀ.ਐ¤ਸ.ਪੀ. ਗੁਰਮੀਤ ਸਿੰਘ ਕਿੰਗਰਾ ਦੀ ਅਗਵਾਈ ਜੋ ਤੈਮੂਰ ਵਾਂਗ ਖਤਰਨਾਕ ਹਮਲਾ ਹੋਇਆ, ਜਿਸ ਤਹਿਤ ਥਾਣਾ ਕੋਤਵਾਲੀ ਦੇ ਐ¤ਸ.ਐ¤ਚ.ਓ. ਵੱਲੋਂ ਗਰਮ ਕੱਪੜੇ, ¦ਗਰ ਅਤੇ ਬੱਚੀਆਂ ਦਾ ਦੁੱਧ ਖੋਹਿਆ ਗਿਆ ਅਤੇ ਸਾਰੀ ਰਾਤ ਨਜਾਇਜ਼ ਤੌਰ ’ਤੇ ਹਿਰਾਸਤ ਵਿੱਚ ਰੱਖਿਆ ਪੂਰਨ ਤੌਰ ’ਤੇ ਨਿੰਦਣਯੋਗ ਕਰਾਰ ਦੇ ਕਿਹਾ ਕਿ ਅਗਰ ਕੋਈ ਫੈਸਲਾ ਨਾ ਹੋਇਆ ਤਾਂ ਬੱਚੀ ਰੂਥ ਦੀ ਦੇਹ ਨੂੰ ਪੰਜਾਬ ਦੇ ਪਿੰਡ-ਪਿੰਡ ਲੈ ਜਾ ਕੇ ਦੇਹ ਦਰਸ਼ਨ ਅਤੇ ਪੰਜਾਬ ਸਰਕਾਰ ਦੇ ਜ਼ਬਰ ਜੁਲਮ ਦੀ ਕਹਾਣੀ ਸੁਣਾ ਕੇ ਲੋਕ ਕਚਿਹਰੀ ’ਚ ਇਨਸਾਫ ਮੰਗਿਆ ਜਾਵੇਗਾ। ਇਸ ਤੋਂ ਇਲਾਵਾ ਥਰਮਲ ਮੁਲਾਜ਼ਮਾਂ ਨੇ ਵੀ ਆਪਣੇ ਪਰਿਵਾਰਾਂ ਸਮੇਤ ਸਮਰਥਨ ਦਿੰਦੇ ਹੋਏ ਕਿਹਾ ਕਿ ਅਗਰ ਕੱਲ ਭਾਵ ਕਿ ਅੱਜ 8 ਫਰਵਰੀ ਤੱਕ ਕੋਈ ਫੈਸਲਾ ਨਾ ਹੋਇਆ ਤਾਂ ਦੋਵੇਂ ਥਰਮਲ ਪਲਾਂਟ ਬੰਦ ਕਰਕੇ ਸੜਕਾਂ ’ਤੇ ਉਤਰ ਆਉਣਗੇ।



