ਬ੍ਰਹਮਾ ਕੁਮਾਰੀ ਆਸ਼ਰਮ ਨੇ ਨਾਮਣਾ ਖੱਟਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰਕੇ ਮਨਾਂਿੲਆ ਨਾਰੀ ਦਿਵਸ

ਕੋਟਕਪੂਰਾ, 9 ਮਾਰਚ (ਚੰਦਰ ਗਰਗ)- ਸਥਾਨਕ ਬ੍ਰਹਮਾ ਕੁਮਾਰੀ ਆਸ਼ਰਮ ਵੱਲੋ ਵੱਖ-ਵੱਖ ਖੇਤਰ ਵਿੱਚ ਨਾਮ ਖੱਟਣ ਵਾਲੀਆ ਔਰਤਾ ਨੂੰ ਸਨਮਾਨਿਤ ਕਰਕੇ ਕੋਮਾਤਰੀ ਨਾਰੀ ਦਿਵਸ ਮਨਾਂਿੲਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋ ਨਾਇਬ ਤਹਿਸੀਲਦਾਰ ਹੀਰਾਵੰਤੀ ਸਰੋਆਂ ਨੇ ਸਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਪਰਮ ਪਿਤਾ ਪ੍ਰਰਮਾਤਮਾ ਨੂੰ ਯਾਦ ਕਰਦੇ ਜੋਤੀ ਪ੍ਰੱਜਲਵ ਕਰਕੇ ਕੀਤੀ ਗਈ ਤੇ ਆਸ਼ਰਮ ਦੇ ਬੱਚਿਆ ਅਤੇ ਮਹਿਲਾਵਾ ਵੱਲੋ ਕਈ ਤਰਾਂ ਦੀਆ ਨਾਰੀ ਚੇਤਨਾ ਨੂੰ ਸਮਰਪਿਤ ਆਇਟਮਾ ਪੇਸ ਕਰਕੇ ਆਏ ਹੋਏ ਮਹਿਮਾਨਾ ਦੇ ਦਿਲਾ ਨੂੰ ਛੂਹ ਲਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆ ਮੁੱਖ ਮਹਿਮਾਨ ਨੇ ਨਾਰੀ ਸਕਤੀ ਦੀ ਮੱਹਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਮਿਹਨਤ ਕਰਨ ਨਾਲ ਲੜਕੀਆਂ ਹਰ ਮੰਜਿਲ ਪ੍ਰਾਪਤ ਕਰ ਸਕਦੀਆਂ ਹਨ। ਉਨਾ ਲੜਕੀਆਂ ਦੇ ਰਾਜਨੀਤਿਕ ਅਤੇ ਸਮਾਜਿਕ ਖੇਤਰ ’ਚ ਬੁਲੰਦੀਆਂ ਛੂਹਣ ਵਾਲੇ ਅੰਕੜੇ ਬਿਆਨ ਕਰਦਿਆਂ ਦੱਸਿਆ ਕਿ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕੇ ਹਨ। ਅੰਤ ਵਿੱਚ ਰਾਜਯੋਗਿਨੀ ਪ੍ਰੇਮ ਦੀਦੀ ਨੇ ਆਪਣੇ ਆਸੀਸ ਵਚਨਾਂ ਨਾਲ ਸਮੂਹ ਲੋਕਾ ਨੂੰ ਨਿਹਾਲ ਕੀਤਾ ਅਤੇ ਆਸ਼ੀਸ਼ ਰੂਪੀ ਗਿਫਟ ਦੇ ਕੇ ਸਨਮਾਨਿਤ ਕੀਤਾ ਤੇ ਮੁੱਖ ਮਹਿਮਾਨ ਵੱਲੋ ਮੈਡਮ ਸੁਨੀਤਾ ਗਰਗ ਜ੍ਰਿਲਾ ਪ੍ਰਧਾਨ ਭਾਜਪਾ, ਪੂਨਮ ਗਰਗ ਐਮ.ਡੀ. ਗਰਗ ਪੇਪਰ ਪੁਆਇੰਟ, ਹਰਬੰਸ ਕੋਰ ਐਮ.ਸੀ., ਨਵਜੋਤ ਕੋਰ ਮਲਿਕ ਐਮ.ਸੀ., ਮੈਡਮ ਮੀਨਾ ਮਹਿਤਾ ਪ੍ਰਿੰਸੀਪਲ ਡੀ.ਏ.ਵੀ. ਸਕੂਲ ਨੂੰ ਵੱਖ-ਵੱਖ ਖੇਤਰ ਵਿੱਚ ਵਿੱਲਖਣ ਕੰਮ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਅਲਾਇੰਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਚਰਨਦਾਸ ਗਰਗ, ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਪ੍ਰਧਾਨ ਸੁਭਾਸ਼ ਮਹਿਤਾ, ਪ੍ਰਸਿੱਧ ਉਦਯੋਗਪ੍ਰਤੀ ਸ਼ਾਮ ਸੁੰਦਰ ਗੋਇਲ, ਡਾ. ਰਾਜ ਕੁਮਾਰ ਗਰਗ, ਭਾਜਪਾ ਨੇਤਾ ਗੁਰਲਾਲ ਸਿੰਘ ਲਾਲੀ, ਸ਼ਸੀ ਢੋਡਾ ਤੇ ਪੂਨਮ ਢੋਡਾ ਆਦਿ ਹਾਜਰ ਸਨ।