ਹਰੀਨੌ, 8 ਮਾਰਚ (ਹਰਜੀਤ ਬਰਾੜ)-ਇਥੋਂ ਲਾਗਲੇ ਪਿੰਡਾਂ ਵਿਚ ‘ਸਵਛ ਭਾਰਤ‘ ਮੁਹਿੰਮ ਦੀ ਫੂਕ ਨਿਕਲ ਗਈ ਹੈ। ਕੋਈ ਵੀ ਇਸ ਮੁਹਿੰਮ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਆਮ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਲੋਕ ਸਫ਼ਾਈ ਉਪਰੰਤ ਕੂੜਾ-ਕਰਕਟ ਘਰਾਂ ਦੇ ਬਾਹਰ ਹੀ ਸੁਟ ਦਿੰਦੇ ਹਨ, ਕਈ ਪਿੰਡਾਂ ਦੇ ਤਾਂ ਹਾਲਾਤ ਇੰਨੇ ਮਾੜੇ ਹਨ ਕਿ ‘ਸਵਛ ਭਾਰਤ‘ ਮੁਹਿੰਮ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਹੈ। ਕੋਟਕਪੂਰਾ ਨੇੜੇ ਪੈਂਦੇ ਪਿੰਡ ਬਾਹਮਣ ਰੋਡ ਤੇ ਦਾਖਲ ਹੋਣ ਵੇਲੇ ਮੂੰਹ ‘ਤੇ ਰੁਮਾਲ ਰਖਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਪਿੰਡ ਦੇ ਲੋਕਾਂ ਨੇ ਆਪਣੇ ਘਰਾਂ ਦੀ ਸਫ਼ਾਈ ਰਖਣ ਲਈ ਪਿੰਡ ਦੇ ਬਾਹਰੋ-ਬਾਹਰ ਇਕ ਕੂੜੇ ਦਾ ਵਡਾ ਢੇਰ ਲਾਇਆ ਹੋਇਆ ਹੈ। ਸਰਕਾਰੀ ਲੈਟਰੀਨਾ ਬਣਨ ਦੇ ਬਾਵਜੂਦ ਬਚੇ ਅਤੇ ਵਡੇ ਸੜਕ ਦੇ ਕਿਨਾਰੇ ਗੰਦਗੀ ਫੈਲਾਉਣ ਤੋਂ ਪਰਹੇਜ਼ ਨਹੀਂ ਕਰਦੇ । ਜਿਸ ਤੋਂ ਪਤਾ ਲਗ ਜਾਂਦਾ ਹੈ ਕਿ ਲੋਕ ਆਪਣੇ ਪਿੰਡ ਨੂੰ ਸਾਫ ਰਖਣ ਲਈ ਕਿੰਨਾ ਕੁ ਜਾਗਰੂਕ ਹਨ। ਇਹੀ ਹਾਲ ਪਿੰਡ ਬਾਹਮਣ ਵਾਲਾ ਦਾ ਹੈ, ਜਿਸ ਅੰਦਰ ਦਾਖਲ ਹੁੰਦਿਆਂ ਹੀ ਕੂੜੇ ਦੇ ਢੇਰਾਂ ਦੇ ਦਰਸ਼ਨ ਹੋਣੇ ਲਾਜ਼ਮੀ ਹਨ। ਉਕਤ ਪਿੰਡ ਅੰਦਰ ਦਾਖਲ ਹੋਣ ‘ਤੇ ਆਪਣਾ ਨਕ ਰੁਮਾਲ ਨਾਲ ਢਕਣਾ ਜ਼ਰੂਰੀ ਬਣਿਆ ਹੋਇਆ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ‘ਸਵਛ ਭਾਰਤ‘ ਮੁਹਿੰਮ ਨੂੰ ਠੁਸ ਜਾਣਦੀਆਂ ਹਨ।