ਰਾਮਪੁਰਾ ਫੂਲ, 8 ਮਾਰਚ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਕੋਮਾਂਤਰੀ ਮਹਿਲਾ ਦਿਵਸ ਮੌਕੇ ਸਥਾਨਕ ਸ਼ਹਿਰ ਦੇ ਆਰੀਆ ਹਾਈ ਸਕੂਲ ਅਤੇ ਓਰੇਨ ਬਿਊਟੀ ਇੰਸੀਚਿਊਟ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਓਰੇਨ ਵੱਲੋ ਔਰਤਾ ਲਈ ਮੁਫਤ ਮਹਿੰਦੀ, ਨੇਲ ਆਰਟ, ਮੇਕਅੱਪ ਆਦਿ ਦੇ ਕੈਂਪ ਲਗਾਇਆ ਗਿਆ। ਸੰਸਥਾ ਦੀ ਡਾਇਰੈਕਟਰ ਪਿੰਕੀ ਵਰਮਾ ਨੇ ਦੱਸਿਆ ਕਿ ਅੱਜ ਔਰਤਾਂ ਆਪਣਾ ਕਾਰੋਬਾਰ ਕਰਕੇ ਪਰਿਵਾਰ ਦਾ ਸਹਾਰਾ ਬਣ ਰਹੀਆਂ ਹਨ। ਉਨ੍ਹਾਂ ਸੈਮੀਨਾਰ ’ਚ ਆਈਆਂ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸੰਸਥਾਂ ਤੋ ਟ੍ਰੇਨਿੰਗ ਲੈ ਕੇ ਆਪਣੇ ਪੈਰਾਂ ਤੇ ਖੜੀਆਂ ਹੋਣ ਤੇ ਜਿੰਦਗੀ ’ਚ ਅੱਗੇ ਵਧਣ ।