ਕਸ਼ਮੀਰੀ ਸਿੱਖਾਂ ਦੀਆਂ ਮੁਸ਼ਕਿਲਾਂ ਬਾਰੇ ਅਕਾਲੀ ਵਫਦ ਗ੍ਰਹਿ ਮੰਤਰੀ ਤੇ ਕਸ਼ਮੀਰ ਦੀ ਮੁਖ ਮੰਤਰੀ ਨੂੰ ਮਿਲੇਗਾ : ਸੁਖਬੀਰ

ਨਵੀਂ ਦਿੱਲੀ/ਚੰਡੀਗੜ੍ਹ, 8 ਮਾਰਚ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪਾਰਟੀ ਦਾ ਇਕ ਉਚ ਪਧਰੀ ਵਫਦ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਜੰਮੂ ਕਸ਼ਮੀਰ ਦੀ ਮੁਖ ਮੰਤਰੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰੇਗਾ ਤੇ ਉਹਨਾਂ ਨੂੰ ਜੰਮੂ ਕਸ਼ਮੀਰ ਵਿਚ ਰਹਿੰਦੇ ਸਿਖਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੋਹਾਂ ਆਗੂਆਂ ਨੂੰ ਇਹ ਮੁਸ਼ਕਿਲਾਂ ਜਲਦ ਤੋਂ ਜਲਦ ਹਲ ਕੀਤੇ ਜਾਣ ਦੀ ਅਪੀਲ ਕਰੇਗਾ। ਸ੍ਰੀ ਬਾਦਲ ਨੇ ਇਹ ਭਰੋਸਾ ਉਹਨਾਂ ਨੂੰ ਮਿਲਣ ਆਏ ਵਫਦ ਨੂੰ ਦੁਆਇਆ ਹੈ। ਜੰਮੂ ਕਸ਼ਮੀਰ ਦੇ ਸਿਖਾਂ ਦੇ ਵਫਦ ਨੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਜਨਰਲ ਸਕਤਰ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਹੇਠ ਸ੍ਰ ਬਾਦਲ ਨਾਲ ਮੁਲਾਕਾਤ ਕੀਤੀ।

Send this to a friend