May 26, 2026 1:57 am

ਅਰੁਣ ਜੇਤਲੀ ਯੂਪੀ ਤੋਂ ਹੋਣਗੇ ਭਾਜਪਾ ਦੇ ਰਾਜਸਭਾ ਉਮੀਦਵਾਰ

ਨਵੀਂ ਦਿੱਲੀ, 7 ਮਾਰਚ (ਪੀ.ਟੀ.)- ਭਾਰਤੀ ਜਨਤਾ ਪਾਰਟੀ ਨੇ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ।ਇਸ ਸੂਚੀ ’ਚ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੂੰ ਉਤਰ ਪ੍ਰਦੇਸ਼ ਤੋਂ ਰਾਜਸਭਾ ਭੇਜਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਯੂ. ਪੀ. ‘ਚ 10 ਸੀਟਾਂ ਲਈ ਰਾਜਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ‘ਚ 8 ਸੀਟਾਂ ‘ਤੇ ਭਾਜਪਾ ਆਰਾਮ ਨਾਲ ਜਿਤ ਦਰਜ ਕਰ ਸਕਦੀ ਹੈ। ਉਥੇ ਹੀ ਨੌਵੀ ਸੀਟ ਲਈ ਮੁਕਾਬਲਾ ਜਾਰੀ ਹੈ। ਸਮਾਜਵਾਦੀ ਪਾਰਟੀ ਇਕ ਜਿਤ ‘ਤੇ ਕਬਜ਼ਾ ਕਰ ਸਕਦੀ ਹੈ। ਉਸ ਦੇ ਲਈ ਉਸ ਨੇ ਜਯਾ ਬਚਨ ਨੂੰ ਮੈਦਾਨ ‘ਚ ਉਤਾਰਿਆ ਹੈ।

Send this to a friend