ਚੰਡੀਗੜ੍ਹ, 7 ਮਾਰਚ (ਪੀ.ਟੀ.)- ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੇ ਹਰ ਜ਼ਿਲੇ ‘ਚ ਇਕ ਪੁਲਿਸ ਥਾਣੇ ਦੀ ਜ਼ਿੰਮੇਵਾਰੀ ਮਹਿਲਾ ਐਸ. ਐਚ. ਓ. ਨੂਂ ਦਿਤੀ ਜਾਵੇਗੀ। ਪੰਜਾਬ ‘ਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਦਿਤੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਪੰਜਾਬ ਪੁਲਸ ਨੇ ਉਕਤ ਕਦਮ ਚੁਕਿਆ ਹੈ।ਇਸ ਸਮੇਂ ਕੁਲ ਪੁਲਿਸ ਥਾਣਿਆਂ ‘ਚ ਤਾਇਨਾਤ ਐਸ. ਐਚ. ਓ. ਦੀ ਗਿਣਤੀ 374 ਹੈ ਅਤੇ 9 ਪੁਲਿਸ ਥਾਣਿਆਂ ‘ਚ ਮਹਿਲਾ ਐਸ. ਐਚ. ਓ. ਦੀ ਨਿਯੁਕਤੀ ਹੋਈ ਹੈ।