Skip to content
Independent perspectives. Global stories.
BREAKING

ਪਾਕਿਸਤਾਨ ਜਿਹੇ ਦੇਸ਼ਾਂ ਨੂੰ ਵੀਜ਼ਾ-ਆਨ ਅਰਾਇਵਲ ਨਹੀਂ

Share this story

ਨਵੀਂ ਦਿੱਲੀ, 6 ਫਰਵਰੀ (ਪੀ.ਟੀ.) – ਸੈਰ ਸਪਾਟੇ  ਨੂੰ ਵਧਾਵਾ ਦੇਣ ਲਈ ਭਾਰਤ ਆਪਣੀ ਵੀਜ਼ਾ-ਆਨ- ਅਰਾਇਵਲ ਪਾਲਿਸੀ ’ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਸਰਕਾਰ ਨੇ 180 ਦੇਸ਼ਾਂ ਨੂੰ ਅਜਿਹੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਸੁਰੱਖਿਆ ਏਜੰਸੀਆਂ ਨੇ ਵੀ ਸਰਕਾਰ ਦੀ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਪਾਕਿਸਤਾਨ ਜਿਹੇ ਕੁਝ ਖ਼ਤਰਨਾਕ ਦੇਸ਼ਾਂ ਨੂੰ ਇਸ ਸਹੂਲਤ ਤੋਂ ਬਾਹਰ ਰੱਖਿਆ ਗਿਆ ਹੈ। ਬੁੱਧਵਾਰ ਨੂੰ ਯੋਜਨਾ ਕਮਿਸ਼ਨ ਨੇ ਇਸ ਸੰਬੰਧ ’ਚ ਇੱਕ ਬੈਠਕ ਬੁਲਾਈ। ਇਸ ਬੈਠਕ ’ਚ ਕਈ ਮੰਤਰਾਲਿਆਂ ਦੇ ਪ੍ਰਤੀਨਿੱਧੀ ਸ਼ਾਮਿਲ ਹੋਏ। ਬੈਠਕ ’ਚ ਸਰਕਾਰ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਨੀਤੀ ਨੂੰ ਅਮਲ ’ਚ ਲਿਆਉਣ ਲਈ ਤੇ ਸੰਬੰਧਤ ਵਿਭਾਗਾਂ ’ਚ ਜ਼ਰੂਰੀ ਢਾਂਚੇ ਦੇ ਵਿਕਾਸ ਲਈ ਪੰਜ ਤੋਂ ਛੇ ਮਹੀਨੇ ਦਾ ਵਕਤ ਲੱਗੇਗਾ। ਜਿਨ੍ਹਾਂ ਦੇਸ਼ਾਂ ਨੂੰ ਇਸ ਯੋਜਨਾ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ ਉਨ੍ਹਾਂ ’ਚ ਪਾਕਿਸਤਾਨ, ਸੂਡਾਨ, ਅਫਗਾਨਿਸਤਾਨ, ਈਰਾਨ, ਇਰਾਕ, ਨਾਇਜੀਰੀਆ, ਸ਼੍ਰੀਲੰਕਾ ਤੇ ਸੋਮਾਲਿਆ ਜਿਹੇ ਖ਼ਤਰਨਾਕ ਮੰਨੇ ਜਾਣ ਵਾਲੇ ਦੇਸ਼ ਹਨ।

WRITTEN BY