Skip to content
Independent perspectives. Global stories.
BREAKING

ਕਾਮਨਵੈਲਥ ਖੇਡ ਘੋਟਾਲੇ ਦੀ ਜਾਂਚ ਦੇ ਹੁਕਮ

Share this story

ਨਵੀਂ ਦਿੱਲੀ, 6 ਫਰਵਰੀ (ਪੀ.ਟੀ.)-ਦਿੱਲੀ ਦੀ ਸਾਬਕਾ ਮੁਖ ਮੰਤਰੀ ਸ਼ੀਲਾ ਦੀਕਸ਼ਤ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਾਮਨਵੈਲਥ ਘੋਟਾਲੇ ਵਿੱਚ ਨਵੀਂ ਐ¤ਫ.ਆਈ.ਆਰ. ਦਰਜ ਕੀਤੇ ਜਾਣ ਦਾ ਆਦੇਸ਼ ਦਿੱਤਾ ਹੈ। ਐਂਟੀ ਕੁਰੱਪਸ਼ਨ ਬਿਊਰੋ ਨੂੰ ਕੇਸ ਦਰਜ ਕਰ ਕੇ ਜਾਂਚ ਕਰਨ ਨੂੰ ਕਿਹਾ ਗਿਆ ਹੈ। ਐ¤ਫ.ਆਈ.ਆਰ. ’ਚ ਤੱਤਕਾਲੀਨ ਮੁ¤ਖ ਮੰਤਰੀ ਸ਼ੀਲਾ ਦੀਕਸ਼ਤ ਤੇ ਉਨ੍ਹਾਂ ਦੇ ਪੀ.ਡਬਲਿਊ.ਡੀ. ਮੰਤਰੀ ਦਾ ਨਾਂਅ ਸ਼ਾਮਿਲ ਹੋ ਸਕਦਾ ਹੈ। ਮਾਮਲਾ ਲਾਈਟ ਖ਼ਰੀਦ ਨਾਲ ਜੁੜਿਆ ਹੈ ਜਿਸ ‘ਚ ਕੰਟਰੈਕਟ ਨਿਯਮਾਂ ਦੀ ਅਣਦੇਖੀ ਹੋਈ। ਬਤੌਰ ਮੁ¤ਖ ਮੰਤਰੀ ਸ਼ੀਲਾ ਦੀਕਸ਼ਤ ਨੇ ਹੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿ¤ਤੀ ਸੀ। ਗੌਰਤਲਬ ਹੈ ਕਿ ਸਾਲ 2010 ਦੀਆਂ ਕਾਮਨਵੈਲਥ ਖੇਡਾਂ ਦੇ ਦੌਰਾਨ ਦਿ¤ਲੀ ‘ਚ ਸਟਰੀਟ ਲਾਈਟ ਦੀ ਖ਼ਰੀਦ ਹੋਈ ਸੀ, ਜਿਸ ‘ਚ ਗੜਬੜੀ ਸਾਹਮਣੇ ਆਈ ਸੀ। ਇਲਜ਼ਾਮ ਹੈ ਕਿ ਬਜ਼ਾਰ ਮੁ¤ਲ ਤੋਂ ਜ਼ਿਆਦਾ ਮੁ¤ਲ ‘ਤੇ ਇਹ ਲਾਈਟਾਂ ਖ਼ਰੀਦੀਆਂ ਗਈਆਂ ਸਨ। ਇਲਜ਼ਾਮ ਹਨ ਕਿ ਪੰਜ ਤੋਂ ਛੇ ਹਜ਼ਾਰ ਰੁਪਏ ਵਿੱਚ ਮਿਲਣ ਵਾਲੀ ਲਾਈਟ 27 ਹਜ਼ਾਰ ਰੁਪਏ ’ਚ ਖ੍ਰੀਦੀ ਗਈ। ਸੂਤਰਾਂ ਦੇ ਮੁਤਾਬਕ ਐਮਸੀਡੀ ਅਧਿਕਾਰੀਆਂ ਦੇ ਖਿਲਾਫ ਵੀ ਐਫਆਈਆਰ ਦਰਜ ਹੋਵੇਗੀ।

WRITTEN BY