ਜਲੰਧਰ, 5 ਫਰਵਰੀ (ਪੀ.ਟੀ.)-ਦਿਵਯ ਜੋਤੀ ਜਾਗ੍ਰਿਤੀ ਸੰਸਥਾ ਦੇ ਸੰਸਥਾਪਕ ਆਸ਼ੂਤੋਸ਼ ਦੀ ਮੌਤ ਬਾਰੇ ਸਥਿਤੀ ਹਾਲੇ ਵੀ ਭੇਦਪੂਰਨ ਬਣੀ ਹੋਈ ਹੈ। ਆਸ਼ੂਤੋਸ਼ ਨੂੰ 7 ਦਿਨ ਪਹਿਲਾਂ ‘ਕਲਿਨੀਕਲੀ ਡੈੱਡ’ ਐਲਾਨ ਕੀਤਾ ਜਾ ਚੁਕਿਆ ਹੈ। ਇਸ ਦਾ ਭਾਵ ਇਹ ਹੈ ਕਿ ਉਨ੍ਹਾਂ ਦੇ ਸਰੀਰ ਦੇ ਅੰਗਾਂ ਵਿੱਚ ਹਰਕਤ ਨਹੀਂ ਸੀ। ਦੂਜੇ ਪਾਸੇ ਡੇਰੇ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਉਹ ਡੂੰਘੀ ਸਮਾਧੀ ਵਿੱਚ ਹਨ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਜੋ ਸਟੇਟਸ ਰਿਪੋਰਟ ਪੇਸ਼ ਕੀਤੀ ਹੈ ਉਸ ਅਨੁਸਾਰ ਆਸ਼ੂਤੋਸ਼ ‘ਕਲਿਨੀਕਲੀ ਡੈੱਡ’ ਦੱਸੇ ਗਏ ਹਨ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਦਾ ਸਰੀਰ ਫਰੀਜ਼ਰ ’ਚ ਜ਼ੀਰੋ ਤਾਪਮਾਨ ’ਤੇ ਰੱਖਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਡੇਰਾ ਮੁਖੀ ਅਜੇ
ਆਧਿਆਤਮਕ ਸਮਾਧੀ ਵਿੱਚ ਹਨ। ਸਮਰਥਕਾਂ ਦਾ ਕਹਿਣਾ ਹੈ ਕਿ ‘ਮਹਾਰਾਜ’ ਦੇ ਸਰੀਰ ਨੂੰ ਕੋਈ ਨੁਕਸਾਨ ਨਾ ਪੁੱਜੇ ਇਸ ਲਈ ਉਨ੍ਹਾਂ ਨੂੰ ਜ਼ੀਰੋ ਤਾਪਮਾਨ ਮੁਹੱਈਆ ਕਰਵਾਇਆ ਗਿਆ ਹੈ।



