ਜ¦ਧਰ, 5 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਕਾਂਗਰਸੀ ਮੰਤਰੀ ਮਾਸਟਰ ਗੁਰਬੰਤਾ ਸਿੰਘ ਨੂੰ ਉਨ੍ਹਾਂ ਦੀ 34ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਬਾਜਵਾ ਨੇ ਕਿਹਾ ਕਿ ਮਾਸਟਰ ਗੁਰਬੰਤਾ ਸਿੰਘ ਸਿਆਸੀ ਜਮਾਤ ਲਈ ਪ੍ਰੇਰਨਾ ਦੇ ਸ੍ਰੋਤ ਸਨ ਅਤੇ ਪੰਜਾਬ ਦੇ ਲੋਕ ਤੇ ਉਹ ਆਪ ਅਜਿਹੇ ਇਮਾਨਦਾਰ ਤੇ ਅਗਾਂਹਵਧੂ ਆਗੂ ਨੂੰ ਅੱਜ ਵੀ ਯਾਦ ਕਰਦੇ ਹਨ। ਮਾਸਟਰ ਗੁਰਬੰਤਾ ਸਿੰਘ 1956 ਤੋਂ 1964 ਦੌਰਾਨ ਸਵ. ਪ੍ਰਤਾਪ ਸਿੰਘ ਕੈਰੋਂ ਦੀ ਕੈਬਿਨੇਟ ’ਚ ਮੰਤਰੀ ਰਹੇ ਤੇ ਫਿਰ 1972 ਤੇ 1977 ’ਚ ਗਿਆਨੀ ਜੈਲ ਸਿੰਘ ਦੇ ਮੰਤਰੀਮੰਡਲ ’ਚ ਸ਼ਾਮਿਲ ਰਹੇ। ਇਕ ਸਿਆਸਤਦਾਨ ਹੋਣ ਤੋਂ ਇਲਾਵਾ ਮਾਸਟਰ ਗੁਰਬੰਤਾ ਸਿੰਘ ਇਕ ਮਹਾਨ ਸਿੱਖਿਆ ਵਿਦਵਾਨ, ਸਮਾਜ ਸੇਵੀ ਤੇ ਛੂਤਛਾਤ ਦਾ
ਵਿਰੋਧ ਕਰਨ ਵਾਲੇ ਸਨ। ਬਾਜਵਾ ਨੇ ਕਿਹਾ ਕਿ ਚੌਧਰੀ ਜਗਜੀਤ ਸਿੰਘ ਤੇ ਚੌਧਰੀ ਸੰਤੋਖ ਸਿੰਘ ਦੋਵੇਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਨਾਲ ਲੈ ਕੇ ਚੱਲ ਰਹੇ ਹਨ। ਉਨ੍ਹਾਂ ਦੀ ਸਿਆਸੀ ਵਿਰਾਸਤ ਕਾਂਗਰਸ ਦੇ ਆਗੂਆਂ ਨੂੰ ਹਮੇਸ਼ਾ ਰਾਹ ਦਿਖਾਉਂਦੀ ਰਹੇਗੀ। ਸ਼ਰਧਾਂਜਲੀ ਦੇਣ ਵਾਲਿਆਂ ’ਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ, ਸਤਨਾਮ ਸਿੰਘ ਕੈਂਥ ਸਾਬਕਾ ਐਮ.ਪੀ, ਰਜਿੰਦਰ ਬੇਰੀ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜ¦ਧਰ ਸ਼ਹਿਰੀ, ਸੁਰਿੰਦਰ ਚੌਧਰੀ, ਅਨਿਲ ਦੱਤਾ, ਵਰਿੰਦਰ ਸ਼ਰਮਾ ਸਕੱਤਰ ਪ੍ਰਦੇਸ਼ ਕਾਂਗਰਸ, ਜਗਦੀਸ਼ ਰਾਜਾ ਨਗਰ ਨਿਗਮ ’ਚ ਵਿਰੋਧੀ ਧਿਰ ਦੇ ਲੀਡਰ, ਸੁਸ਼ੀਲ ਰਿੰਕੂ ਕੌਂਸਲਰ, ਬੰਟੀ ਨੀਲਕੰਠ ਕੌਂਸਲਰ, ਸਤਨਾਮ ਸਿੰਘ ਬਿੱਟਾ, ਮਨਜੀਤ ਸਿੰਘ ਸਰੋਏ ਵੀ ਮੌਜ਼ੂਦ ਸਨ।



