ਰਾਜਪੁਰਾ, 5 ਮਾਰਚ, 2018 (ਲਵਕੇਸ਼ ਕਪੂਰ)- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣਈ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜਪੁਰਾ ਹਲਕੇ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ ਲਈ ਨਹਿਰੀ ਪਾਣੀ ‘ਤੇ ਅਧਾਰਤ ਪਿੰਡ ਪਬਰਾ ਵਿਖੇ ਲਗਣ ਵਾਲੀ 121 ਕਰੋੜ ਰੁਪਏ ਦੀ ਜਲ ਸਪਲਾਈ ਸਕੀਮ ਮਨਜੂਰ ਕੀਤੀ ਹੈ, ਜਿਸ ਨਾਲ 1.65 ਲਖ ਲੋਕਾਂ ਨੂੰ ਸ਼ੁਧ ਪੀਣ ਵਾਲਾ ਪਾਣੀ ਮਿਲੇਗਾ। ਉਹ ਅਜ ਇਥੇ ਰਾਜਪੁਰਾ ਦੇ ਕੌਂਸਲਰ ਅਤੇ ਲੋਕ ਭਲਾਈ ਚੈਰੀਟੇਬਲ ਟਰਸਟ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਜਗਾ ਤੇ ਉਨ੍ਹਾਂ ਦੀ ਕੌਂਸਲਰ ਧਰਮ ਪਤਨੀ ਸ੍ਰੀਮਤੀ ਰੰਜਨਾ ਵਰਮਾ ਦੇ ਵਡੀ ਗਿਣਤੀ ਸਾਥੀਆਂ ਸਮੇਤ ਰਾਜਪੁਰਾ ਤੋਂ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਾਂਗਰਸ ‘ਚ ਸ਼ਾਮਲ ਹੋਣ ਮੌਕੇ ਕਰਵਾਏ ਇਕ ਵਿਸ਼ਾਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਜਟ ਮਹਾਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਅਤੇ ਪੀ.ਪੀ.ਸੀ.ਸੀ ਮੈਂਬਰ ਸ. ਨਿਰਭੈ ਸਿੰਘ ਮਿਲਟੀ ਵੀ ਮੌਜੂਦ ਸਨ।ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਜਗਾ ਅਤੇ ਸ੍ਰੀਮਤੀ ਰੰਜਨਾ ਸਮੇਤ ਹੋਰਨਾਂ ਦਾ ਕਾਂਗਰਸ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਨਮਾਨ ਦਿਤਾ ਜਾਵੇਗਾ।ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਬਲਾਕ ਰਾਜਪੁਰਾ ਤੇ ਘਨੌਰ ਦੇ 80 ਫ਼ੀਸਦੀ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਾ ਰਹਿਣ ਕਰਕੇ ਸਰਕਾਰ ਨੇ ਫਲੋਰਾਇਡ ਦੀ ਸਮਸਿਆ ਨਾਲ ਨਜਿਠਣ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਰਾਹੀਂ ਪਿੰਡ ਪਬਰਾ ਵਿਖੇ 121 ਕਰੋੜ ਰੁਪਏ ਖਰਚਕੇ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਜਾਵੇਗੀ ਤੇ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ 200 ਕਿਲੋਮੀਟਰ ਪਾਇਪਾਂ ਰਾਹੀਂ 112 ਪਿੰਡਾਂ ਦੇ ਲੋਕਾਂ ਨੂੰ ਸਾਫ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕੀਤਾ ਜਾਵੇਗਾ। ਇਸ ਪ੍ਰਾਜੈਕਟ ‘ਤੇ ਕੰਮ ਜਲਦ ਸ਼ੁਰੂ ਹੋ ਰਿਹਾ ਹੈ ਤੇ ਅਗਲੇ 2 ਸਾਲਾਂ ‘ਚ ਬਣਕੇ ਤਿਆਰ ਹੋ ਜਾਵੇਗਾ।ਇਸ ਮੌਕੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਸ੍ਰੀ ਜਗਦੀਸ਼ ਕੁਮਾਰ ਜਗਾ ਤੇ ਸ੍ਰੀਮਤੀ ਰੰਜਨਾ ਵਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਰਾਜਪੁਰਾ ਵਾਸਤੇ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਸਰਕਾਰ ਤੋਂ ਫ਼ੰਡਾਂ ਦੀ ਕੋਈ ਨਹੀਂ ਆਉਣ ਦਿਤੀ ਇਸ ਮੌਕੇ ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਸ੍ਰੀਮਤੀ ਰੰਜਨਾ ਵਰਮਾ, ਸ. ਹਰਪਾਲ ਸਿੰਘ, ਨਿਰਭੈ ਸਿੰਘ ਮਿਲਟੀ, ਨਰਿੰਦਰ ਸ਼ਾਸ਼ਤਰੀ, ਬਰਜਿੰਦਰ ਗੁਪਤਾ, ਜਗਦੀਸ਼ ਬੁਧੀਰਾਜਾ, ਡਾ. ਸਰਬਜੀਤ ਚਮਾਰੂ, ਕਾਰਜਕਾਰੀ ਅਮਨਦੀਪ ਨਾਗੀ, ਗੁਰਿੰਦਰ ਸਿੰਘ ਦੂਆ, ਬਲਜਿੰਦਰ ਗੁਪਤਾ, ਮਹਿੰਦਰ ਸਹਿਗਲ, ਰਾਮ ਸ਼ਰਨ, ਪਵਨ ਕੁਮਾਰ ਪਿੰਕਾ, ਅਨਿਲ ਟੰਨੀ, ਗੁਰਪ੍ਰੀਤ ਸਿੰਘ ਸੰਧੂ, ਪ੍ਰੇਮ ਸਿੰਘ ਭਟੇਜਾ, ਯੋਗੇਸ਼ ਗੋਲਡੀ, ਓਮ ਪ੍ਰਕਾਸ਼ ਭਟੇਜਾ, ਹਰਮੇਲ ਸਿੰਘ ਗਦੋਮਾਜਰਾ, ਮਨੋਹਰ ਲਾਲ, ਮਿਸਰਨ ਨਨਹੇੜਾ, ਪਰਮਜੀਤ ਸਿੰਘ, ਬਲਦੇਵ ਸਿੰਘ ਨਾਗੀ, ਸ਼ਾਮ ਲਾਲ, ਗੁਰਦੀਪ ਧਮੌਲੀ, ਐਸ.ਡੀ.ਐਮ ਸੰਜੀਵ ਕੁਮਾਰ ਤੇ ਡੀ.ਐਸ.ਪੀ. ਕ੍ਰਿਸ਼ਨ ਕੁਮਾਰ ਪਾਂਥੇ ਸਮੇਤ ਸਥਾਨਕ ਵਾਸੀ ਵਡੀ ਗਿਣਤੀ ‘ਚ ਮੌਜੂਦ ਸਨ।