ਸ਼੍ਰੀਨਗਰ, 5 ਮਾਰਚ (ਪੀ.ਟੀ.)- ਦਖਣੀ-ਕਸ਼ਮੀਰ ਦੇ ਪੁਲਵਾਮਾ ਦੇ ਲੇਥ ਪੋਰਾ ’ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਸੁੰਜਵਾਂ ਹਮਲੇ ਦਾ ਮਾਸਟਰਮਾਈਂਡ ਜੈਸ਼-ਏ-ਮੁਹੰਮਦ ਦਾ ਕਮਾਂਡਰ ਮਾਰਿਆ ਗਿਆ ਹੈ। ਮਾਰੇ ਗਏ ਅਤਵਾਦੀ ਦੀ ਪਛਾਣ ਜੈਸ਼ ਦੇ ਚੋਟੀ ਕਮਾਂਡਰਾਂ ‘ਚੋਂ ਇਕ ਮੁਫਤੀ ਵਾਕਸ ਦੇ ਤੌਰ ‘ਤੇ ਹੋਈ ਹੈ।ਜਾਣਕਾਰੀ ਮੁਤਾਬਕ ਪੁਲਵਾਮਾ ਜ਼ਿਲੇ ਦੇ ਲੇਥ ਪੋਰਾ ਦੇ ਹਟਾਪੋਰਾ ਇਲਾਕੇ ‘ਚ ਅਤਵਾਦੀਆਂ ਨੇ ਪੁਲਸ ਪਾਰਟੀ ’ਤੇ ਗੋਲੀਬਾਰੀ ਕੀਤੀ।