May 26, 2026 3:00 pm

ਰਾਜਨੀਤੀ ਵਿੱਚ ਦੁੱਖ ਸੁੱਖ ’ਚ ਸਰੀਕ ਹੋਣਾ ਸੇਵਾਦਾਰ ਦਾ ਕੰਮ : ਬਾਦਲ

ਮਾਨਸਾ, 4 ਮਾਰਚ (ਨਛੱਤਰ ਸਿੰਘ ਕਾਹਨਗੜ੍ਹ, ਸਖਜਿੰਦਰ ਸਿੱਧੂ)- ਅਕਾਲੀ ਦਲ ਹਮੇਸ਼ਾ ਦੁੱਖ ਸੁੱਖ ‘ਚ ਸਰੀਕ ਹੋਣ ਵਾਲੀ ਪਾਰਟੀ ਹੈ ਅਤੇ ਪਾਰਟੀ ਵਲੋਂ ਕਦੇ ਵੀ ਪਾਰਟੀਬਾਜ਼ੀ ਦੀ ਗੱਲ ਨਹੀ ਕੀਤੀ ਜਾਦੀ। ਅਕਾਲੀ ਦਲ ਨੇ ਰਾਜਨੀਤੀ ‘ਚ ਸਰਗਰਮ ਅਤੇ ਸਮਾਜ ਸੇਵਾ ‘ਚ ਅਹਿਮ ਯੋਗਦਾਨ ਪਾਉਣ ਵਾਲੇ ਹਰ ਇਨਸਾਨ ਦੇ ਨਾਲ ਖੜਨ ਦਾ ਰੁਤਬਾ ਰੱਖਦੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਨੰਗਲ ਕਲਾਂ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਨੇਤਾ ਇੰਜੀਨੀਅਰ ਜਗਮੇਲ ਸਿੰਘ ਦੀ ਹੋਣਹਾਰ ਅਤੇ ਛੋਟੀ ਉਮਰੇ ਪਰਿਵਾਰ ਨੂੰ ਵਿਛੋੜਾ ਦੇ ਗਈ ਬੇਟੀ ਪ੍ਰੋਫੈਸਰ ਭਵਨੀਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਦੁੱਖ ਸੁੱਖ ’ਚ ਸਰੀਕ ਹੋਣਾ ਇੱਕ ਮੁੱਖ ਸੇਵਾਦਾਰ ਦਾ ਕੰਮ ਹੁੰਦਾ ਹੈ।ਅੰਤਿਮ ਅਰਦਾਸ ‘ਚ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਭਰਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਇਨਸਾਨ ਬਿਰਲੇ ਹੀ ਹੁੰਦੇ ਜੋ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਤਾ ਪਿਤਾ ਅਤੇ ਪਿੰਡ ਸ਼ਹਿਰ ਦਾ ਨਾਮ ਰੌਸ਼ਨ ਕਰਦੇ ਹਨ, ਜਿਹੀ ਹੀ ਪ੍ਰਾਪਤੀਆਂ ਹਾਸਿਲ ਕਰਨ ਵਾਲੀ ਸੀ ਸਵ: ਬੇਟੀ ਪ੍ਰੋਫੈਸਰ ਭਵਨੀਤ ਕੌਰ ਜੋ ਜਲੰਧਰ ਦੀ ਨਾਮਵਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਰਹੀ ਸੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੂੰ ਸ਼ਾਇਦ ਇਹ ਮਨਜ਼ੂਰ ਨਹੀ ਸੀ ਕਿ ਉਹ ਅੱਗੇ ਹੋਰ ਵੀ ਪ੍ਰਾਪਤੀਆਂ ਕਰਕੇ ਪਿੰਡ ਅਤੇ ਜਿਲ੍ਹਾ ਦਾ ਨਾਮ ਰੌਸ਼ਨ ਕਰੇ।ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਦਿਲਾਸਾ ਦੀ ਜਰੂਰਤ ਹੁੰਦੀ ਹੈ ਸੋ ਅਸੀ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ‘ਚ ਸਰੀਕ ਹੋਕੇ ਦੁੱਖ ਵੰਡਾਉਣ ਲਈ ਪਹੁੰਚੇ ਹਾਂ।ਇਸ ਮੌਕੇ ਉਨ੍ਹਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਉਨ੍ਹਾਂ ਪ੍ਰੋਫੈਸਰ ਭਵਨੀਤ ਕੌਰ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।

Send this to a friend