ਬੋਹਾ, 3 ਮਾਰਚ (ਸੰਤੋਖ ਸਾਗਰ)-ਹੋਲੀ ਦੇ ਤਿਉਹਾਰ ਦਾ ਜਸ਼ਨ ਜਿੱਥੇ ਸਾਰਾ ਭਾਰਤ ਮਨਾ ਰਿਹਾ ਹੈ ਉਥੇ ਬੋਹਾ ਵਿਖੇ ਕੇਵਲ ਲੜਕੀਆਂ ਨੇ ਅਪਣੀਆਂ ਸਹੇਲੀਆਂ ਨਾਲ ਮਿਲਕੇ ਹੋਲੀ ਦਾ ਜਸ਼ਨ ਮਨਾਇਆ।ਪੂਰੇ ਭਾਰਤ ਵਿੱਚ ਸਾਨੂੰ ਲੜਕਿਆਂ ਦੀਆਂ ਟੋਲੀਆਂ ਹੋਲੀ ਖੇਡਦੀਆਂ ਆਮ ਮਿਲਣਗੀਆਂ ਪਰ ਅੱਠਵੀ ਜਮਾਤ ਵਿੱਚ ਪੜਦੀ ਪੂਜਾ ਕੌਰ ਅਤੇ ਜਸਪ੍ਰੀਤ ਨੇ ਪੰਜਾਬ ਟਇਮਜ਼ ਦੇ ਸਬ ਦਫਤਰ ਬੋਹਾ ਵਿਖੇ ਪਹੁੰਚਕੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਹੁਣ ਧੀਆਂ ਮੁੰਡਿਆਂ ਨਾਲੋ ਕਿਸੇ ਵੀ ਖੇਤਰ ਵਿੱਚ ਘੱਟ ਨਹੀ।ਉਹਨਾਂ ਕਿਹਾ ਅਸੀਂ ਅੱਜ ਸਵੇਰ ਤੋਂ ਸਾਡੀਆਂ ਸਹੇਲੀਆਂ ਦੇ ਘਰ ਪਹੁੰਚਕੇ ਇਸ ਤਿਉਹਾਰ ਨੂੰ ਬੜੀ ਸ਼ਰਧਾ ਭਾਵਨਾਂ ਨਾਲ ਮਨਾ ਰਹੀਆਂ ਹਾਂ।ਬੱਚੀਆਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਤਿਉਹਾਰ ਦੀ ਭਾਵਨਾਂ ਸਮਝਕੇ ਮਨਾਉਣਾਂ ਚਾਹੀਦਾ ਹੈ ਨਾ ਕਿ ਮਨਾਂ ਵਿੱਚ ਬੁਰੀ ਭਾਵਨਾਂ ਉਜਾਗਰ ਕਰਕੇ।ਇਸ ਮੌਕੇ ਥਾਨਾ ਸਾਂਝ ਕੇਂਦਰ ਦੇ ਇੰਨਚਾਰਜ ਸਹਾਇਕ ਥਾਨੇਦਾਰ ਰਾਮ ਸਿੰਘ ਨੇ ਇਹਨਾਂ ਬੱਚਿਆਂ ਨੂੰ ਸ਼ਾਬਾਸ਼ੇ ਦਿੰਦਿਆਂ ਕਿਹਾ ਕਿ ਬੁਰਾ ਨਾ ਮਨਾਓ ਹੋਲੀ ਹੈ ਦੇ ਮੰਤਵ ਨਾਲ ਇਹਨਾਂ ਬੱਚੀਆਂ ਦੇ ਮਨੋਬਲ ਵਿੱਚ ਵਾਧਾ ਹੋਇਆ ਹੈ ਅਤੇ ਇਹਨਾਂ ਦਾ ਆਤਮਵਿਸ਼ਵਾਸ ਹੋਰ ਵੀ ਪਕੇਰਾ ਹੋਇਆ ਹੈ।