May 22, 2026 1:55 pm

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਮਨਾਈ ਹੋਲੀ

ਜਲੰਧਰ, 3 ਮਾਰਚ (ਪੰਜਾਬ ਟ੍ਯਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਸਿੱਖਿਆ, ਸਪੋਰਟਸ ਅਤੇ ਕਲਚਰਲ ਗਤੀਵਿਧੀਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਭਿਆਚਾਰ ਅਤੇ ਵਿਰਸੇ ਨਾਲ ਜ਼ੋੜਨ ਲਈ ਤਿਉਹਾਰ ਅਤੇ ਵਿਸ਼ੇਸ਼ ਦਿਨ ਦਿਹਾੜਾ ਵੀ ਮਨਾਉਂਦਾ ਹੈ। ਕਾਲਜ ਵਿਖੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਸੁਯੋਗ ਅਗਵਾਈ ਅਤੇ ਦੇਖ ਰੇਖ ਹੇਠ ਰੰਗਾਂ ਦਾ ਤਿਉਹਾਰ ਹੋਲੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਗੀਤ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹੋਲੀ ਦੇ ਗੀਤ ਗਾਏ ਅਤੇ ਵਿਦਿਆਰਥੀਆਂ ਨੇ ਹੋਲੀ ਖੇਡਦਿਆਂ ਨਾਚ ਵੀ ਪ੍ਰਸਤੁਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਸਟਾਫ ਸਮੇਤ ਵਿਦਿਆਰਥੀਆਂ ਨਾਲ ਹੋਲੀ ਮਨਾਈ। ਉਹਨਾ ਹੋਲੀ ਦੇ ਤਿਉਹਾਰ ਦੇ ਇਤਿਹਾਸ ਅਤੇ ਇਸ ਦੇ ਸਭਿਆਚਾਰਕ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾ ਇਹ ਵੀ ਕਿਹਾ ਕਿ ਹੋਲੀ ਦਾ ਤਿਉਹਾਰ ਰੰਗ ਬਰੰਗੇ ਰੰਗਾਂ ਦੀ ਤਰ੍ਹਾਂ ਸਾਡੇ ਅੰਦਰ ਵੀ ਖੁਸ਼ੀ ਦੇ ਰੰਗ ਬਖੇਰਦਾ ਹੈ। ਜਿਸ ਤਰ੍ਹਾ ਪ੍ਰਕਿਰਤੀ ਅੰਦਰ ਕਈ ਤਰ੍ਹਾਂ ਦੇ ਨਵੇਂ ਫੁੱਲ ਖਿੜਦੇ ਹਨ, ਉਸੇ ਤਰ੍ਹਾਂ ਸਾਡੇ ਮਨਾਂ ਵਿੱਚ ਵੀ ਇਹ ਤਿਉਹਾਰ ਰੰਗ ਬਰੰਗੇ ਫੁੱਲਾਂ ਦੀ ਤਰ੍ਹਾਂ ਖੇੜਾ ਪੈਦਾ ਕਰਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Send this to a friend