ਨਵੀਂ ਦਿੱਲੀ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਵਿਯਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਤਿੰਨ ਦਿਨਾਂ ਭਾਰਤ ਯਾਤਰਾ ’ਤੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀ.ਐਮ. ਅਤੇ ਕਵਾਂਗ ਨੇ ਰਖਿਆ ਅਤੇ ਵਪਾਰ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਨੇ ਪਰਮਾਣੂੰ ਸਹਿਯੋਗ ਸਮੇਤ ਤਿੰਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ।