May 20, 2026 2:14 pm

ਭਾਜਪਾ ’ਚ ਕਿਤੇ ਕਾਂਗਰਸ ਕਲਚਰ ਨਾ ਵੜ ਜਾਵੇ : ਮੋਦੀ

ਨਵੀਂ ਦਿੱਲੀ- ਉਤਰ-ਪੂਰਵ ਦੇ ਤਿੰਨ ਰਾਜਾਂ ‘ਚ ਭਾਜਪਾ ਦੇ ਵਧੀਆ ਪ੍ਰਦਰਸ਼ਨ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਤੇ ਭਾਰਤੀ ਜਨਤਾ ਪਾਰਟੀ ਤੇ ਹੋਰ ਪਾਰਟੀਆਂ ’ਚ ਕਾਂਗਰਸ ਕਲਚਰ ਨਾ ਵੜ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਦ ਇਨ੍ਹਾਂ ਛੋਟਾ ਕਦੇ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਲੋਕ ਭਰਮ ਤੇ ਝੂਠ ਫੈਲਾਉਣ ਵਾਲਿਆਂ ਨੂੰ ਵੋਟਾਂ ਨਾਲ ਜਵਾਬ ਦਿੰਦੇ ਹਨ।ਮੇਘਾਲਿਆ, ਨਾਗਾਲੈਂਡ ਤੇ ਤ੍ਰਿਪੁਰਾ ਵਿਚ ਬੀ.ਜੇ.ਪੀ. ਦੀ ਜਿਤ ਮਗਰੋਂ ਨੇਕ ਸਮਾਗਮ ਵਿਚ ਨਰਿੰਦਰ ਮੋਦੀ ਨੇ ਭਾਸ਼ਣ ਦੌਰਾਨ ਪੰਜਾਬ ਦੇ ਮੁਖ ਮੰਤਰੀ ਨਿਸ਼ਾਨੇ ਉਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਆਪਣਾ ਨਹੀਂ ਮੰਨਦੀ ਹੈ ਤੇ ਨਾ ਹੀ ਉਹ ਕਾਂਗਰਸ ਨੂੰ ਆਪਣਾ ਮੰਨਦੇ ਹਨ। ਉਹ ਇਕ ਆਜ਼ਾਦ ਫੌਜੀ ਵਾਂਗ ਅਗੇ ਵਧ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਜੂਨ ਤਕ ਕਾਂਗਰਸ ਮੁਕਤ ਭਾਰਤ ਦਾ ਨਿਰਮਾਣ ਹੋ ਜਾਵੇਗਾ ਅਤੇ ਕਾਂਗਰਸ ਇਕ ਜ਼ਮਾਨੇ ਦੀ ਗਲ ਹੋ ਜਾਵੇਗੀ।

Send this to a friend