May 20, 2026 7:44 am

ਤ੍ਰਿਪੁਰਾ ਅਤੇ ਨਗਾਲੈਂਡ ’ਚ ਭਾਜਪਾ ਅੱਗੇ ਮੇਘਾਲਿਆ ’ਚ ਕਾਂਗਰਸ ਨੂੰ ਬਹੁਮਤ

ਤ੍ਰਿਪੁਰਾ ’ਚ 25 ਸਾਲਾਂ ਬਾਅਦ ਖੱਬੀ ਧਿਰ ਸੱਤਾ ਤੋਂ ਬਾਹਰ

ਨਵੀਂ ਦਿੱਲੀ, 3 ਮਾਰਚ- ਪੂਰਬੀ-ਉਤਰੀ ਦੇ ਤਿੰਨ ਰਾਜ ਤ੍ਰਿਪੁਰਾ, ਮੇਘਾਲਿਆ ਅਤੇ ਨਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਤ੍ਰਿਪੁਰਾ ਵਿੱਚ ਭਾਜਪਾ ਨੂੰ ਪਹਿਲੀ ਵਾਰ ਵੱਡੀ ਜਿੱਤ ਹਾਸਿਲ ਹੋਈ ਹੈ, ਜਦੋਂ ਕਿ 25 ਸਾਲਾਂ ਬਾਅਦ ਖੱਬੀ ਧਿਰ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਹੈ। ਨਾਗਾਲੈਂਡ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਮੇਘਾਲਿਆ ਵਿੱਚ ਸਥਿਤੀ ਸਪਸ਼ਟ ਨਹੀਂ ਹੈ ਕਿਉਂਕਿ ਹੰਗ ਵਿਧਾਨ ਸਭਾ ਚੁਣੀ ਗਈ ਹੈ। ਭਾਜਪਾ ਦੀ ਲੀਡਰਸ਼ਿਪ ਤਿੰਨਾਂ ਰਾਜਾਂ ਦੀ ਚੋਣ ਵਿੱਚ ਆਪਣੀ ਜਿੱਤ ਤੋਂ ਕਾਫੀ ਉਤਸ਼ਾਹਿਤ ਹੈ। ਪਾਰਟੀ ਵੱਲੋਂ ਇਸ ਜਿੱਤ ’ਤੇ ਜਸ਼ਨ ਮਨਾਏ ਜਾ ਰਹੇ ਹਨ। ਪਾਰਟੀ ਆਗੂ ਤ੍ਰਿਪੁਰਾ ਦੀ ਜਿੱਤ ਨੂੰ ਕਾਫੀ ਅਹਿਮੀਅਤ ਦੇ ਰਹੇ ਹਨ। ਉਧਰ ਕਾਂਗਰਸ ਵੱਲੋਂ ਮੇਘਾਲਿਆ ਵਿੱਚ ਗੱਠਜੋੜ ਸਰਕਾਰ ਬਣਾਉਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਚੋਣਾਂ ਦੇ ਪਹਿਲੇ ਰੁਝਾਨਾਂ ਤੋਂ ਇਹ ਪਤਾ ਲਗਦਾ ਹੈ ਕਿ ਤਿੰਨੇ ਰਾਜਾਂ ਵਿੱਚ ਵੋਟਰਾਂ ਨੇ ਭਾਜਪਾ ਨੂੰ ਕਾਂਗਰਸ ਅਤੇ ਖੱਬੇਪੱਖੀਆਂ ਤੋਂ ਪਹਿਲ ਦਿੱਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਖੱਬੀ ਧਿਰ ਦੇਸ਼ ਦੇ ਕਿਸੇ ਵੀ ਹਿੱਸੇ ਲਈ ਰਾਈਟ ਨਹੀਂ ਹੈ।

Send this to a friend