ਫਗਵਾੜਾ, 27 ਫਰਵਰੀ (ਅਸ਼ੋਕ ਸ਼ਰਮਾ, ਪਰਵਿੰਦਰਜੀਤ ਸਿੰਘ)- ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਨਵ ਨਿਯੁਕਤ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਣੀਕੇ ਦਾ ਅਕਾਲੀ ਕੌਂਸਲਰ ਠੇਕੇਦਾਰ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਪੁਜਣ ਤੇ ਐਸ.ਸੀ. ਵਿੰਗ ਫਗਵਾੜਾ ਦੇ ਸਮੂਹ ਵਰਕਰਾਂ ਨੇ ਭਰਵਾਂ ਸਵਾਗਤ ਕਰਦੇ ਹੋਏ ਸਿਰੀ ਸਾਹਿਬ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਸਾਬਕਾ ਮੰਤਰੀ ਰਣੀਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਪਹਿਲੇ ਸਾਲ ਵਿਚ ਹੀ ਮੋਹ ਭੰਗ ਹੋ ਗਿਆ ਹੈ ਕਿਉਂਕਿ ਜੋ ਵਿਕਾਸ ਦੇ ਕੰਮ ਅਕਾਲੀ-ਭਾਜਪਾ ਗਠਜੋੜ ਵਲੋਂ ਕੀਤੇ ਜਾ ਰਹੇ ਸਨ ਉਹ ਠਪ ਹੋ ਗਏ ਹਨ। ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਰੁਕ ਗਿਆ ਹੈ। ਲੋਕਾਂ ਨੂੰ ਪੈਨਸ਼ਨ ਸਮੇਤ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ। ਮੁਲਾਜਮਾ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਵਿਧਾਨਸਭਾ ਚੋਣਾਂ ਵਿਚ ਝੂਠੇ ਵਾਅਦੇ ਕਰਕੇ ਪੰਜਾਬ ਦੀ ਸਤਾ ਸੰਭਾਲਣ ਵਾਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਵਾਅਦੇ ਪੂਰੇ ਕਰਨ ਤੋਂ ਮੁਕਰ ਗਏ ਹਨ। ਉਹਨਾਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸਰੇਆਮ ਧਕੇਸ਼ਾਹੀ ਅਤੇ ਗੁੰਡਾਗਰਦੀ ਕੀਤੀ ਹੈ।
ਜੇਕਰ ਇਮਾਨਦਾਰੀ ਨਾਲ ਇਹ ਚੋਣਾਂ ਹੁੰਦੀਆਂ ਤਾਂ ਨਤੀਜੇ ਅਕਾਲੀ-ਭਾਜਪਾ ਗਠਜੋੜ ਦੇ ਹਕ ਵਿਚ ਹੋਣੇ ਸਨ ਅਤੇ ਕਾਂਗਰਸ ਪਾਰਟੀ ਦਾ ਪੂਰਾ ਸਫਾਇਆ ਹੋ ਜਾਣਾ ਸੀ। ਇਸ ਮੌਕੇ ਦੋਆਬਾ ਜੋਨ ਦੇ ਨਵ ਨਿਯੁਕਤ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖਾਂ ਅਤੇ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਐਲਾਨੇ ਗਏ ਬਲਜਿੰਦਰ ਸਿੰਘ ਠੇਕੇਦਾਰ ਨੂੰ ਵੀ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੋਹਨ ਸਿੰਘ ਚਮਿਆਰਾ, ਜਥੇਦਾਰ ਸਰੂਪ ਸਿੰਘ ਖਲਵਾੜਾ, ਸ੍ਰ. ਗੋਬਿੰਦ ਸਿੰਘ, ਬਹਾਦਰ ਸਿੰਘ ਸੰਗਤਪੁਰ, ਨਛਤਰ ਸਿੰਘ ਸੰਧਵਾ, ਲਖਬੀਰ ਸਿੰਘ ਸਮਰਾ, ਹਰਦੀਪ ਸਿੰਘ ਮਾਣਕ, ਮੋਹਨ ਸਿੰਘ ਵਾਹਦ, ਸ੍ਰੀਮਤੀ ਸਰਬਜੀਤ ਕੌਰ ਕੋਂਸਲਰ, ਬਲਬੀਰ ਸਿੰਘ ਯੂਥ ਪ੍ਰਧਾਨ, ਮਨੀ ਆਨੰਦ, ਜਸਬੀਰ ਸਿੰਘ ਆਦਿ ਵੀ ਹਾਜਰ ਸਨ।