ਪਾਤੜਾਂ, 27 ਫਰਵਰੀ (ਹਰਭਜਨ ਸਿੰਘ ਮਹਿਰੋਕ)- ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਇੱਕ ਔਰਤ ਨੂੰ 30 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਔਰਤ ਫਿਰੋਤੀ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਛੁੱਟੀ ਤੇ ਆਉਣ ਤੋਂ ਬਾਅਦ ਇਸ ਨੇ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸ ਉਪਰ ਪਹਿਲਾਂ ਵੀ ਹਰਿਆਣੇ ਵਿੱਚ ਫਿਰੋਤੀ ਮੰਗਣ ਦਾ ਮਾਮਲਾ ਦਰਜ ਹੈ ਅਤੇ ਉਸ ਵੱਲੋਂ 2 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਹੁਣ ਛੁੱਟੀ ਤੇ ਆਈ ਸੀ ਉਨ੍ਹਾਂ ਦੱਸਿਆ ਇਸ ਵੱਲੋਂ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਸਿਟੀ ਪੁਲਿਸ ਮੁਖੀ ਨੇ ਦੱਸਿਆ ਕਿ ਸੰਦੀਪ ਕੌਰ ਜੋ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਅੱਜ ਉਹ ਨਸ਼ਾ ਸਪਲਾਈ ਕਰਨ ਲਈ ਪਾਤੜਾਂ ਆ ਰਹੀ ਹੈ ਉਸ ਤੇ ਅਮਲ ਕਰਦੇ ਹੋਏ ਸਿਟੀ ਪੁਲਿਸ ਨੇ ਆਪਣੀ ਪੁਲਿਸ ਨੂੰ ਸਾਥ ਲੈ ਕੇ ਨਰਵਾਣਾ ਰੋੜ ਬੱਸ ਸਟੈਂਡ ਦੇ ਕੋਲ ਪੁਲ ਦੇ ਥੱਲੇ ਇਸ ਨੂੰ ਦਬੋਚ ਲਿਆ ਇਸ ਕੋਲੋਂ 30 ਗ੍ਰਾਮ ਚਿੱਟਾ ਪਾਊਡਰ ਜੋ ਡਲ਼ੀਆਂ ਵਾਲਾ ਸੀ ਉਸ ਨੂੰ ਕਬਜੇ ਵਿੱਚ ਕੀਤਾ ਅਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਗੇ ਜਾਣਕਾਰੀ ਦਿੰਦਿਆਂ ਸਿਟੀ ਮੁੱਖੀ ਯਸਪਾਲ ਸ਼ਰਮਾ ਨੇ ਦੱਸਿਆ ਕਿ ਇਹ ਔਰਤ ਜਿਸ ਦੀ ਪਛਾਣ ਸੰਦੀਪ ਕੌਰ ਪਤਨੀ ਮਹਿੰਦਰ ਸਿੰਘ ਜੱਟ ਵਾਸੀ ਰਤੀਆ ਜਿਲ੍ਹਾ ਫਤਿਆਬਾਦ ਵੱਜੋਂ ਹੋਈ ਹੈ ਇਸ ਤੇ ਪਹਿਲਾਂ ਵੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਹੋਇਆ ਸੀ ਜਿਸ ਵਿਚ ਇਸ ਨੂੰ 3 ਸਾਲ ਦੀ ਸਜ਼ਾ ਹੋਈ ਸੀ ਜਿਸ ਦੇ 2 ਸਾਲ ਸਜ਼ਾ ਕੱਟ ਚੁਕੀ ਹੈ ਅਤੇ ਹੁਣ ਛੁੱਟੀ ਤੇ ਆਈ ਹੋਈ ਸੀ।