ਖੰਨਾ/ਸਮਰਾਲਾ, 27 ਫਰਵਰੀ (ਕੇ ਐਲ ਸਹਿਗਲ, ਕਮਲਜੀਤ)- ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਦਸਿਆ ਹੈ ਕਿ ਸੁਰੇਸ- ਅਰੋੜਾ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਅਰਪਿਤ –ਸੁਕਲਾ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਜੋਨ 2 ਜਲੰਧਰ ਅਤੇ ਗੁਰਸਰਨ ਸਿੰਘ ਸੰਧੂ ਆਈ.ਪੀ.ਐਸ ਡੀ.ਆਈ.ਜੀ ਲੁਧਿਆਣਾ ਦੇ ਦਿਸਾ ਨਿਰਦੇਸਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨੁਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋ ਬੀਤੀ ਸਾਮ ਰਣਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, (ਆਈ) ਖੰਨਾ, ਹਰਸਿਮਰਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਮਰਾਲਾ ਅਤੇ ਜਗਵਿੰਦਰ ਸਿੰਘ ਉਪ ਪੁਲਿਸ ਕਪਤਾਨ ਖੰਨਾ ਦੇ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ, ਥਾਣੇਦਾਰ ਸੁਰਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਖੰਨਾ ਅਤੇ ਹੋਰ ਪੁਲਿਸ ਮੁਲਾਜਮਾ ਦੀ ਪਾਰਟੀ ਨੇ ਬਸ ਅਡਾ ਸਲੌਦੀ ਸਮਰਾਲਾ ਰੋਡ ਖੰਨਾ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਵਕਤ ਕਰੀਬ 08.50 ਪੀ.ਐਮ ਸਮਰਾਲਾ ਸਾਇਡ ਵਲੋ ਇਕ ਮੋਟਰ ਸਾਈਕਲ ਰੰਗ ਨੀਲਾ ਆ ਰਿਹਾ ਸੀ । ਜਿਸ ਪਰ ਦੋ ਮੌਨੇ ਨੌਜਵਾਨ ਲੋਈਆਂ ਦੀਆਂ ਬੁਕਲਾਂ ਮਾਰੀਆਂ ਹੋਈਆਂ ਸਵਾਰ ਸਨ । ਜਿੰਨ੍ਹਾਂ ਦੇ ਮੋਟਰ ਸਾਈਕਲ ਨੂੰ ਰੋਕ ਕੇ ਚੈਕ ਕੀਤਾ ਤਾਂ ਮੋਟਰ ਸਾਈਕਲ ਚਲਾਉਣ ਵਾਲੇ ਵਿਅਕਤੀ ਨੇ ਆਪਣਾ ਨਾਮ ਜਗਸੀਰ ਸਿੰਘ ਉਰਫ ਸੀਰਾ ਪੁਤਰ ਮੁਨਸੀ ਸਿੰਘ ਵਾਸੀ ਪਿੰਡ ਢੁਡੀਕੇ ਥਾਣਾ ਅਜੀਤਵਾਲ ਜਿਲ੍ਹਾ ਮੋਗਾ ਦਸਿਆ ਅਤੇ ਪਿਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸਾਕਿਬ ਹੁਸੈਨ ਅੰਸਾਰੀ ਪੁਤਰ ਰਘੀਬ ਹੁਸੈਨ ਅੰਸਾਰੀ ਵਾਸੀ ਰਸੂਲਵਾੜ ਥਾਣਾ ਉਬੇਕ ਜਿਲ੍ਹਾ ਔਰਗਾਂਬਾਦ (ਬਿਹਾਰ) ਦਸਿਆ । ਮੌਕਾ ਪਰ ਹਰਸਿਮਰਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਮਰਾਲਾ ਨੂੰ ਇੰਚਾਰਜ ਸੀ.ਆਈ.ਏ ਖੰਨਾ ਵਲੋ ਬੁਲਾਇਆ ਗਿਆ । ਉਪ ਪੁਲਿਸ ਕਪਤਾਨ ਸਮਰਾਲਾ ਵਲੋ ਉਕਤ ਵਿਅਕਤੀਆਂ ਅਤੇ ਮੋਟਰ ਸਾਈਕਲ ਦੀ ਤਲਾਸੀ ਕਰਨ ਪਰ ਮੋਟਰ ਸਾਈਕਲ ਪਰ ਉਕਤ ਦੋਨਾਂ ਵਿਅਕਤੀਆਂ ਦੇ ਵਿਚਕਾਰ ਮੋਟਰ ਸਾਈਕਲ ਪਰ ਰਖੇ ਕਾਲੇ ਰੰਗ ਦੇ ਮੋਮੀ ਕਾਗœ ਦੇ ਲਿਫਾਫੇ ਨੂੰ ਚੈਕ ਕਰਨ ਤੇ 3 ਕਿਲੋ ਅਫੀਮ ਬ੍ਰਾਮਦ ਹੋਈ । ਜਿਨ੍ਹਾਂ ਦੇ ਖਿਲਾਫ ਮੁਕਦਮਾ ਨੰਬਰ. 50 ਮਿਤੀ 26.02.2018 ਅ/ਧ 18/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਮਰਾਲਾ ਦਰਜ ਕੀਤਾ ਗਿਆ । ਗ੍ਰਿਫਤਾਰ ਕੀਤੇ ਗਏ ਉਕਤਾਨ ਦੋਸੀਆ ਪਾਸੋ ਡੁੰਘਾਈ ਨਾਲ ਪੁਛਗਿਛ ਜਾਰੀ ਹੈ, ਜਿਨ੍ਹਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਇਸ ਤੋ ਇਲਾਵਾ ਥਾਣਾ ਸਿਟੀ ਖੰਨਾ ਦੀਆਂ ਪੁਲਿਸ ਪਾਰਟੀਆਂ ਵਲੋ ਵੀ ਦੌਰਾਨੇ ਗਸਤ ਵਾ ਚੈਕਿੰਗ ਸਕੀ ਪੁਰਸਾਂ ਦੀ ਤਲਾਸੀ ਦੌਰਾਨ ਅਫੀਮ ਬ੍ਰਾਮਦ ਕੀਤੀ ਗਈ । ਜਿਸ ਵਿਚ ਥਾਣੇਦਾਰ ਰਜਨੀਸ ਕੁਮਾਰ ਮੁਖ ਅਫਸਰ ਥਾਣਾ ਸਿਟੀ ਖੰਨਾ ਸਮੇਤ ਪੁਲਿਸ ਪਾਰਟੀ ਦੇ ਵਕਤ ਕਰੀਬ 07:50 ਪੀ.ਐਮ ਵਜੇ ਦੌਰਾਨੇ ਗਸਤ ਅਟਵਾਲ ਪੈਲੇਸ ਪਾਸ ਪਿੰਡ ਮਾਜਰੀ ਤੋ ਭਟੀਆਂ ਵਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋ ਇਕ ਮੋਨਾ ਨੋਜਵਾਨ ਪੈਦਲ ਆਉਦਾ ਦਿਖਾਈ ਦਿਤਾ । ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸਜੇ ਪਾਸੇ ਬੈਠ ਗਿਆ । ਜਿਸਨੂੰ ਸਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ, ਪਤਾ ਪਛਿਆ ਜਿਸ ਨੇ ਆਪਣਾ ਨਾਮ ਮੁਹੰਮਦ ਆਰਫ .ਪੁਤਰ ਮੁਹੰਮਦ ਰਫੀਕ ਕੌਮ ਮੁਸਲਮਾਨ ਵਾਸੀ ਮਕਾਨ ਨੰਬਰ 43 ਮੁਹਲਾ ਮੋਡੀਕਲ ਸਨਇਆ ਧੰਨ ਸਿੰਘ ਥਾਣਾ ਸੁਭਾਸ ਨਗਰ ਜਿਲ੍ਹਾ ਬਰੇਲੀ (ਯੂ.ਪੀ) ਦਸਿਆ ਜਿਸ ਦੀ ਹਸਬ ਜਾਬਤਾ ਤਲਾਸੀ ਲੈਣ ਪਰ ਪਹਿਨੀ ਹੋਈ ਪੈਟ ਦੀ ਜੇਬ ਵਿਚੋ ਮੋਮੀ ਕਾਗਜ ਦੇ ਲਿਫਾਫੇ ਵਿਚੋ 500 ਗ੍ਰਾਮ ਅਫੀਮ ਬ੍ਰਾਮਦ ਹੋਈ । ਜਿਸ ਦੇ ਖਿਲਾਫ ਮੁਕਦਮਾ ਨੰਬਰ 65 ਮਿਤੀ 26.02.18 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਖੰਨਾ ਦਰਜ ਰਜਿਸਟਰ ਕੀਤਾ ਗਿਆ ।